ਕੇਂਦਰੀ ਕੈਬਨਿਟ ਦੀ ਬੈਠਕ ਅੱਜ; ਛੇ ਮਾਰਗੀ ਜ਼ੀਰਕਪੁਰ ਬਾਈਪਾਸ ਨੂੰ ਮਿਲ ਸਕਦੀ ਹੈ ਹਰੀ ਝੰਡੀ – Punjabi Tribune

Must read


ਅਨੀਮੇਸ਼ ਸਿੰਘ

ਨਵੀਂ ਦਿੱਲੀ, 9 ਅਪਰੈਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਕੈਬਨਿਟ ਦੀ ਅੱਜ (ਬੁੱਧਵਾਰ) ਹੋਣ ਵਾਲੀ ਬੈਠਕ ਵਿਚ ਪੰਜਾਬ ਤੇ ਹਰਿਆਣਾ ਵਿਚਾਲੇ 1800 ਕਰੋੜ ਦੀ ਲਾਗਤ ਵਾਲੇ ਛੇ ਮਾਰਗੀ ਜ਼ੀਰਕਪੁਰ ਬਾਈਪਾਸ ਦੇ ਨਿਰਮਾਣ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ।

ਇਸ ਬਾਈਪਾਸ ਦੇ ਬਣਨ ਨਾਲ ਦੋਵਾਂ ਰਾਜਾਂ ਖਾਸ ਕਰਕੇ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।

ਇਸ ਦੇ ਨਾਲ ਹੀ ਕੇਂਦਰੀ ਕੈਬਨਿਟ ਵੱਲੋਂ ਜਲ ਪ੍ਰਬੰਧਨ ਤੇ ਸਿੰਜਾਈ ਸਕੀਮ ਨੂੰ ਵੀ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਪਾਣੀ ਦੀ ਸੰਭਾਲ ਤੇ ਸਿੰਜਾਈ ਸਹੂਲਤਾਂ ਵਿਚ ਸੁਧਾਰ ’ਚ ਮਦਦ ਮਿਲੇਗੀ।

ਕੈਬਨਿਟ ਵਕਫ਼ ਸੋਧ ਐਕਟ, ਜੋ 8 ਅਪਰੈਲ ਤੋਂ ਅਮਲ ਵਿਚ ਆ ਗਿਆ ਹੈ, ਨੂੰ ex-post facto approval ਦਿੱਤੀ ਜਾ ਸਕਦੀ ਹੈ।



News Source link

- Advertisement -

More articles

- Advertisement -

Latest article