ਪੱਤਰ ਪ੍ਰੇਰਕ
ਲਹਿਰਾਗਾਗਾ, 26 ਮਈ
ਇੱਥੋਂ ਨੇੜਲੇ ਪਿੰਡ ਦੇ ਵਸਨੀਕ ਇੰਦਰਜੀਤ ਸਿੰਘ ਨੇ ਕੁੱਟਮਾਰ ਦੇ ਦੋਸ਼ ਹੇਠ ਆਪਣੀ ਪਤਨੀ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇੰਦਰਜੀਤ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਵਿਆਹਗੁਰਪ੍ਰੀਤ ਕੌਰ ਨਾਲ ਹੋਇਆ ਸੀ ਤੇ ਹੁਣ ਉਸ ਦਾ ਝਗੜਾ ਚੱਲ ਰਿਹਾ ਹੈ। ਉਹ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਇੱਕ ਲੱਖ ਪੰਜ ਹਜ਼ਾਰ ਰੁਪਏ ਲੈ ਕੇ ਪਿੰਡ ਆ ਰਿਹਾ ਸੀ ਕਿ ਰਾਹ ਵਿੱਚ ਉਸ ਨੂੰ ਕਾਲਾ ਸਿੰਘ ਦਾ ਫੋਨ ’ਤੇ ਧਮਕਾਉਣ ਲੱਗਿਆ। ਕੁੱਝ ਸਮੇਂ ਬਾਅਦ ਗੁਰਪ੍ਰੀਤ ਕੋਰ ਤੇ ਗੋਪਾਲ ਸਿੰਘ ਦੀ ਸ਼ਹਿ ’ਤੇ ਕਾਰ ਵਿੱਚ ਆਏ ਚਾਰ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਨਕਦੀ ਤੇ ਮੋਬਾਈਲ ਖੋਹ ਕੇ ਲੈ ਗਏ। ਪੁਲੀਸ ਨੇ ਗੁਰਪ੍ਰੀਤ ਕੌਰ, ਗੋਪਾਲ ਸਿੰਘ ਵਾਸੀ ਡੂਡੀਆਂ, ਕਾਲਾ ਸਿੰਘ ਵਾਸੀ ਮੂਨਕ ਅਤੇ ਚਾਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।