ਪੰਜਾਬ ਕੁਸ਼ਤੀ: ਅਮਨ ਸਹਿਰਾਵਤ ਨੇ ਜਿੱਤਿਆ ਕਾਂਸੇ ਦਾ ਤਗ਼ਮਾ By Mehra Media Team August 10, 2024 0 200 Share FacebookXPinterestWhatsApp Must read 2.5 ਕਰੋੜ ਦੇ ਰਿਸ਼ਵਤ ਕੇਸ ‘ਚ ED ਦੀ ਵੱਡੀ ਚੂਕ, ਹਿਮਾਚਲ ਸਕਾਲਰਸ਼ਿਪ ਘੁਟਾਲੇ ‘ਚ 332 ਪੰਨਿਆਂ ਦੇ ਦਸਤਾਵੇਜ਼ ਗਾਇਬ November 12, 2026 Jalandhar News: ਪੰਜਾਬ ਪ੍ਰਸ਼ਾਸਨ 'ਚ ਮੱਚੀ ਤਰਥੱਲੀ, ਮੇਅਰ ਦੀ ਮੌਜੂਦਗੀ ਵਿੱਚ ਹਵਾਈ ਫਾਇਰਿੰਗ, ਵੀਡੀਓ ਵਾਇਰਲ ਨੂੰ ਲੈ ਕੇ ਖੜ੍ਹੇ ਹੋਏ ਸਵਾਲ… November 12, 2026 Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ ‘ਚ ਲਿਆ ਸਿਰਫ਼ 1 ਰੁਪਿਆ November 12, 2026 Attack On Police Force: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਹਮਲੇ 'ਚ DSP ਅਤੇ ਸਬ-ਇੰਸਪੈਕਟਰ ਸਣੇ ਮਾਰੇ ਗਏ 10 ਪੁਲਿਸ ਮੁਲਾਜ਼ਮ, ਪਾਕਿ ਦੇ ਇਸ ਸੂਬੇ... November 12, 2026 Mehra Media Teamhttps://punjabimedia.in ਪੈਰਿਸ, 9 ਅਗਸਤਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕਸ ਵਿਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ-ਸਟਾਈਲ ਵਰਗ ਵਿਚ ਪੋਰਟੋ ਰਿਕੋ ਦੇ ਡਾਰੀਅਨ ਟੋਈ ਕਰੂਜ਼ ਨੂੰ 13-5 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਅੰਡਰ-23 ਵਿਸ਼ਵ ਚੈਂਪੀਅਨ ਸਹਿਰਾਵਤ (21) ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਕੋ ਇਕ ਭਾਰਤੀ ਪੁਰਸ਼ ਪਹਿਲਵਾਨ ਸੀ ਤੇ ਉਹ ਕਰੋੋੜਾਂ ਭਾਰਤੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਹਿਰਾਵਤ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਸਹਿਰਾਵਤ ਦੇ ਪ੍ਰਦਰਸ਼ਨ ਤੋਂ ਉਸ ਦਾ ਸਮਰਪਣ ਤੇ ਦ੍ਰਿੜ੍ਹਤਾ ਝਲਕਦੀ ਹੈ ਤੇ ਸਾਰਾ ਦੇਸ਼ ਉਸ ਦੀ ਜਿੱਤ ਦਾ ਜਸ਼ਨ ਮਨਾਏਗਾ। ਸਹਿਰਾਵਤ ਹਰਿਆਣਾ ਦੇ ਮਕਬੂਲ ਛਤਰਸਾਲ ਅਖਾੜੇ ਦਾ ਪਹਿਲਵਾਨ ਹੈ। ਇਸੇ ਅਖਾੜੇ ਨੇ ਭਾਰਤ ਨੂੰ ਚਾਰ ਓਲੰਪਿਕ ਤਗ਼ਮਾ ਜੇਤੂ- ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਬਜਰੰਗ ਪੂਨੀਆ ਤੇ ਰਵੀ ਦਹੀਆ ਦਿੱਤੇ ਹਨ। ਸਹਿਰਾਵਤ ਦੀ ਜਿੱਤ ਨਾਲ ਭਾਰਤ ਦੇ ਹੁਣ ਪੰਜ ਕਾਂਸੀ ਦੇ ਤਗ਼ਮੇ ਹੋ ਗਏ ਹਨ ਜਦੋਂਕਿ ਇਕੋ ਇਕ ਚਾਂਦੀ ਦਾ ਤਗ਼ਮਾ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਜਿੱਤਿਆ ਹੈ। ਅਮਨ ਨੇ 13-5 ਨਾਲ ਮੁਕਾਬਲਾ ਜਿੱਤ ਕੇ ਭਾਰਤੀ ਪਹਿਲਵਾਨਾਂ ਵੱਲੋਂ ਤਗ਼ਮੇ ਨਾਲ ਦੇਸ਼ ਵਾਪਸੀ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ। 2008 ਪੇਈਚਿੰਗ ਖੇਡਾਂ ਤੋਂ ਇਹ ਰਵਾਇਤ ਚੱਲਦੀ ਆ ਰਹੀ ਹੈ ਜਦੋਂ ਭਾਰਤ ਦਾ ਸੁਸ਼ੀਲ ਕੁਮਾਰ ਤੀਜੇ ਸਥਾਨ ’ਤੇ ਰਿਹਾ ਸੀ। ਅਮਨ ਵੀਰਵਾਰ ਨੂੰ ਸੈਮੀ ਫਾਈਨਲ ਮੁਕਾਬਲੇ ਵਿਚ ਜਪਾਨ ਦੇ ਸਿਖਰਲਾ ਦਰਜਾ ਰੀ ਹਿਗੁਚੀ ਕੋਲੋਂ ਹਾਰ ਗਿਆ ਸੀ, ਜਿਸ ਕਰਕੇ ਉਸ ਨੂੰ ਅੱਜ ਪਿਊਰਟੋ ਰੀਕੋ ਦੇ ਪਹਿਲਵਾਨ ਖਿਲਾਫ਼ ਕਾਂਸੇ ਦੇ ਤਗ਼ਮੇ ਦਾ ਮੁਕਾਬਲਾ ਖੇਡਣਾ ਪਿਆ। ਉਧਰ ਭਾਰਤ ਦੀ ਰੀਤਿਕਾ ਹੁੱਡਾ ਸ਼ਨਿੱਚਰਵਾਰ ਨੂੰ ਮਹਿਲਾਵਾਂ ਦੇ 76 ਕਿਲੋ ਭਾਰ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਹੰਗਰੀ ਦੀ ਬੀ.ਨੇਗੀ ਦਾ ਸਾਹਮਣਾ ਕਰੇਗੀ। -ਪੀਟੀਆਈ News Source link Tagsਅਮਨਸਹਰਵਤਕਸਕਸਤਜਤਆਤਗਮਦਨ Share FacebookXPinterestWhatsApp Previous articleਔਰਤ ਨੂੰ ਕਿਉਂ ਨਹੀਂ ਮਿਲਿਆ ਕੀਰਤਨ ਕਰਨ ਦਾ ਅਧਿਕਾਰ ?Next articleਸੀਏਐੱਸ ਐਡਹਾਕ ਡਿਵੀਜ਼ਨ ਵੱਲੋਂ ਵਿਨੇਸ਼ ਦੀ ਅਪੀਲ ’ਤੇ ਸੁਣਵਾਈ ਮੁਕੰਮਲ - Advertisement - More articles Jalandhar News: ਪੰਜਾਬ ਪ੍ਰਸ਼ਾਸਨ 'ਚ ਮੱਚੀ ਤਰਥੱਲੀ, ਮੇਅਰ ਦੀ ਮੌਜੂਦਗੀ ਵਿੱਚ ਹਵਾਈ ਫਾਇਰਿੰਗ, ਵੀਡੀਓ ਵਾਇਰਲ ਨੂੰ ਲੈ ਕੇ ਖੜ੍ਹੇ ਹੋਏ ਸਵਾਲ… November 12, 2026 AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ November 12, 2026 Chandigarh News: ਹਾਈ ਅਲਰਟ 'ਤੇ ਚੰਡੀਗੜ੍ਹ ਪੁਲਿਸ, ਬੈਂਕਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਭਾਰੀ ਪੁਲਿਸ ਬਲ ਨੇ ਘੇਰਿਆ ਇਹ ਇਲਾਕਾ… November 12, 2026 - Advertisement - Latest article 2.5 ਕਰੋੜ ਦੇ ਰਿਸ਼ਵਤ ਕੇਸ ‘ਚ ED ਦੀ ਵੱਡੀ ਚੂਕ, ਹਿਮਾਚਲ ਸਕਾਲਰਸ਼ਿਪ ਘੁਟਾਲੇ ‘ਚ 332 ਪੰਨਿਆਂ ਦੇ ਦਸਤਾਵੇਜ਼ ਗਾਇਬ November 12, 2026 Jalandhar News: ਪੰਜਾਬ ਪ੍ਰਸ਼ਾਸਨ 'ਚ ਮੱਚੀ ਤਰਥੱਲੀ, ਮੇਅਰ ਦੀ ਮੌਜੂਦਗੀ ਵਿੱਚ ਹਵਾਈ ਫਾਇਰਿੰਗ, ਵੀਡੀਓ ਵਾਇਰਲ ਨੂੰ ਲੈ ਕੇ ਖੜ੍ਹੇ ਹੋਏ ਸਵਾਲ… November 12, 2026 Bride Helicopter Entry : ਹੈਲੀਕਾਪਟਰ ਰਾਹੀਂ ਸਹੁਰੇ ਘਰ ਪਹੁੰਚੀ ਲਾੜੀ, ਦਾਜ ‘ਚ ਲਿਆ ਸਿਰਫ਼ 1 ਰੁਪਿਆ November 12, 2026 Attack On Police Force: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਹਮਲੇ 'ਚ DSP ਅਤੇ ਸਬ-ਇੰਸਪੈਕਟਰ ਸਣੇ ਮਾਰੇ ਗਏ 10 ਪੁਲਿਸ ਮੁਲਾਜ਼ਮ, ਪਾਕਿ ਦੇ ਇਸ ਸੂਬੇ... November 12, 2026 AAP ਨੇ 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ ,2 ਸੰਸਦ ਮੈਂਬਰ ਲੜਨਗੇ ਵਿਧਾਨ ਸਭਾ ਚੋਣਾਂ November 12, 2026