ਕਿਹੜੇ ਲੋਕਾਂ ਨੂੰ ਗਾਜਰ ਖਾਣ ਤੋਂ ਕਰਨਾ ਚਾਹੀਦਾ ਪਰਹੇਜ਼! ਜਾਣੋ ਕਿੰਨ੍ਹਾ ਲਈ ਲਾਹੇਵੰਦ, ਕਿੰਨੀ ਮਾਤਰਾ ਖਾਣੀ ਰਹਿੰਦੀ ਸਹੀ

Must read

ਗਾਜਰ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਸਬਜ਼ੀ ਹੈ। ਇਸ ਨੂੰ ਸਲਾਦ, ਸਬਜ਼ੀ, ਸੂਪ ਜਾਂ ਜੂਸ ਕਿਸੇ ਵੀ ਰੂਪ ਵਿਚ ਖਾਧਾ ਜਾਵੇ, ਇਹ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਖਾਸਕਰ ਵਿਟਾਮਿਨ A ਅਤੇ ਬੀਟਾ ਕੈਰੋਟੀਨ ਦੀ ਵਧੀਆ ਮਾਤਰਾ ਕਾਰਨ ਇਹ ਅੱਖਾਂ, ਚਮੜੀ ਅਤੇ ਇਮਿਊਨਿਟੀ ਲਈ ਬਹੁਤ ਲਾਭਦਾਇਕ ਹੈ। ਪਰ ਡਾਕਟਰਾਂ ਦੇ ਮੁਤਾਬਕ, ਗਾਜਰ ਹਰ ਕਿਸੇ ਲਈ ਇਕੋ ਜਿਹੀ ਫਾਇਦੇਮੰਦ ਨਹੀਂ। ਕੁਝ ਲੋਕਾਂ ਲਈ ਇਹ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ।

ਸ਼ੂਗਰ ਜਾਂ ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਗਾਜਰ ਸੀਮਿਤ ਮਾਤਰਾ ਵਿੱਚ ਹੀ ਖਾਣੀ ਚਾਹੀਦੀ ਹੈ। ਗਾਜਰ ਵਿੱਚ ਕੁਦਰਤੀ ਸ਼ੂਗਰ ਕੁਝ ਵਧੀਕ ਹੁੰਦੀ ਹੈ, ਇਸ ਲਈ ਕੱਚੀ ਗਾਜਰ ਸਹੀ ਹੈ ਪਰ ਵੱਧ ਮਾਤਰਾ ਵਿੱਚ ਜਾਂ ਗਾਜਰ ਦੇ ਜੂਸ ਦਾ ਸੇਵਨ ਸ਼ੂਗਰ ਲੈਵਲ ਨੂੰ ਤੁਰੰਤ ਵਧਾ ਸਕਦਾ ਹੈ। ਇਸੇ ਤਰ੍ਹਾਂ, ਜਿਨ੍ਹਾਂ ਨੂੰ ਖਾਣ-ਪੀਣ ਨਾਲ ਸਬੰਧਤ ਐਲਰਜੀ ਦੀ ਸਮੱਸਿਆ ਹੈ, ਉਹ ਵੀ ਗਾਜਰ ਤੋਂ ਬਚਣ। ਜੇ ਗਾਜਰ ਖਾਣ ਤੋਂ ਬਾਅਦ ਖੁਜਲੀ, ਸੋਜ, ਗਲੇ ਵਿੱਚ ਚੁਭਨ ਜਾਂ ਸਾਹ ਲੈਣ ਵਿੱਚ ਦਿੱਕਤ ਆਵੇ, ਤਾਂ ਇਸਦਾ ਸੇਵਨ ਤੁਰੰਤ ਰੋਕ ਦੇਣਾ ਚਾਹੀਦਾ ਹੈ।

ਜਿਨ੍ਹਾਂ ਲੋਕਾਂ ਨੂੰ ਪੇਟ ਵਿੱਚ ਗੈਸ, ਭਾਰਾਪਣ ਜਾਂ ਬਲੋਟਿੰਗ ਦੀ ਸਮੱਸਿਆ ਰਹਿਿੰਦੀ ਹੈ, ਉਹ ਗਾਜਰ ਸੰਭਲ ਕੇ ਖਾਣ। ਗਾਜਰ ਵਿੱਚ ਫਾਈਬਰ ਵੱਧ ਹੁੰਦਾ ਹੈ ਅਤੇ ਵੱਧ ਮਾਤਰਾ ਵਿੱਚ ਖਾਣ ਨਾਲ ਗੈਸ, ਅਜੀਰਨ ਅਤੇ ਪੇਟ ਦੀ ਗੜਬੜ ਵੱਧ ਸਕਦੀ ਹੈ। ਇਸੇ ਤਰ੍ਹਾਂ, ਜਿਨ੍ਹਾਂ ਦਾ ਲਿਵਰ ਕਮਜ਼ੋਰ ਹੈ ਜਾਂ ਜੌਂਡਿਸ ਰਹਿ ਚੁੱਕਾ ਹੈ, ਉਹ ਵੀ ਗਾਜਰ ਨੂੰ ਸੀਮਿਤ ਮਾਤਰਾ ਵਿੱਚ ਹੀ ਖਾਣ। ਬਹੁਤ ਜ਼ਿਆਦਾ ਗਾਜਰ ਖਾਣ ਨਾਲ ਬੀਟਾ ਕੈਰੋਟੀਨ ਇਕੱਠਾ ਹੋ ਸਕਦਾ ਹੈ, ਜਿਸ ਨਾਲ ਚਮੜੀ ਹਲਕੀ ਪੀਲੀ ਦਿੱਖ ਸਕਦੀ ਹੈ (Carotenemia), ਇਸ ਲਈ ਸੇਵਨ ਮਿਆਰੀ ਹੀ ਰਹੇ ਤਾਂ ਬਿਹਤਰ ਹੈ।

ਜਿਨ੍ਹਾਂ ਲੋਕਾਂ ਨੂੰ ਕਿਡਨੀ ਸਟੋਨ, ਖ਼ਾਸਕਰ calcium oxalate stone, ਦੀ ਸਮੱਸਿਆ ਹੈ, ਉਹ ਗਾਜਰ ਸੰਭਲ ਕੇ ਖਾਣ। ਗਾਜਰ ਵਿੱਚ ਆਕਸਲੇਟ ਮਾਤਰਾ ਹੁੰਦੀ ਹੈ, ਜੋ ਸਟੋਨ ਬਣਨ ਜਾਂ ਵਧਣ ਦਾ ਖਤਰਾ ਵਧਾ ਸਕਦੀ ਹੈ। ਇਸ ਲਈ ਅਜਿਹੇ ਮਰੀਜ਼ਾਂ ਲਈ ਗਾਜਰ ਦਾ ਸੇਵਨ ਘੱਟ ਅਤੇ ਸੀਮਿਤ ਮਾਤਰਾ ਵਿੱਚ ਕਰਨਾ ਹੀ ਸਹੀ ਰਹਿੰਦਾ ਹੈ।

ਕੁਝ ਲੋਕਾਂ ਲਈ ਗਾਜਰ ਦਾ ਜੂਸ ਇੱਕ ਕੁਦਰਤੀ ਟੋਨਿਕ ਵਾਂਗ ਕੰਮ ਕਰਦਾ ਹੈ। ਚਮੜੀ ਨੂੰ ਗਲੋ ਚਾਹੁਣ ਵਾਲਿਆਂ ਲਈ ਇਹ ਬਹੁਤ ਲਾਹੇਵੰਦ ਹੈ, ਕਿਉਂਕਿ ਇਸ ਵਿੱਚ ਮੌਜੂਦ ਵਿਟਾਮਿਨ A ਅਤੇ ਐਂਟੀਆਕਸੀਡੈਂਟ ਚਮੜੀ ਨੂੰ ਨਿਖਾਰਦੇ ਹਨ, ਝੁਰੜੀਆਂ ਘਟਾਉਂਦੇ ਹਨ ਅਤੇ ਮੁਹਾਂਸਿਆਂ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਹਨ। ਜਿਨ੍ਹਾਂ ਦੀਆਂ ਅੱਖਾਂ ਕਮਜ਼ੋਰ ਹਨ, ਉਹਨਾਂ ਲਈ ਵੀ ਇਹ ਜੂਸ ਫਾਇਦੇਮੰਦ ਹੈ ਕਿਉਂਕਿ ਇਹ ਨਜ਼ਰ ਨੂੰ ਮਜ਼ਬੂਤ ਕਰਦਾ ਹੈ ਅਤੇ ਡ੍ਰਾਈ ਆਈ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ, ਉਨ੍ਹਾਂ ਲਈ ਗਾਜਰ ਦਾ ਜੂਸ ਇੱਕ ਵਧੀਆ ਵਿਕਲਪ ਹੈ ਕਿਉਂਕਿ ਇਹ ਰੋਗ-ਪਰਤਿਰੋਧਕ ਤਾਕਤ ਵਧਾ ਕੇ ਸਰੀਰ ਨੂੰ ਇਨਫੈਕਸ਼ਨਾਂ ਨਾਲ ਲੜਨ ਲਈ ਮਜਬੂਤ ਬਣਾਉਂਦਾ ਹੈ।

ਕੁਝ ਖਾਸ ਲੋਕਾਂ ਲਈ ਗਾਜਰ ਦਾ ਜੂਸ ਬਹੁਤ ਫਾਇਦੇਮੰਦ ਹੋ ਸਕਦਾ ਹੈ। ਗਰਭਵਤੀ ਔਰਤਾਂ ਲਈ (ਡਾਕਟਰ ਦੀ ਸਲਾਹ ਨਾਲ) ਇਹ ਮਾਂ ਅਤੇ ਬੱਚੇ ਦੋਹਾਂ ਨੂੰ ਪੋਸ਼ਣ ਦਿੰਦਾ ਹੈ, ਪਰ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ। ਹਾਰਟ ਮਰੀਜ਼ਾਂ ਲਈ ਗਾਜਰ ਦਾ ਜੂਸ ਬੁਰਾ ਕੋਲੇਸਟਰੋਲ (LDL) ਘਟਾਉਂਦਾ ਹੈ ਅਤੇ ਚੰਗਾ ਕੋਲੇਸਟਰੋਲ (HDL) ਵਧਾਉਂਦਾ ਹੈ, ਨਾਲ ਹੀ ਧਮਨੀਆਂ ਨੂੰ ਸਾਫ਼ ਰੱਖਣ ਵਿੱਚ ਮਦਦ ਕਰਦਾ ਹੈ। ਭਾਰ ਘਟਾਉਣ ਵਾਲੇ ਲੋਕਾਂ ਲਈ ਵੀ ਇਹ ਫਾਇਦੇਮੰਦ ਹੈ, ਕਿਉਂਕਿ ਫਾਈਬਰ ਨਾਲ ਭਰਪੂਰ ਹੋਣ ਕਾਰਨ ਪੇਟ ਭਰਿਆ ਰਹਿੰਦਾ ਹੈ ਅਤੇ ਖਾਣੇ ਦੀ ਲਾਲਸਾ ਘਟਦੀ ਹੈ। ਦਿਨ ਵਿੱਚ ਗਾਜਰ ਖਾਣ ਦੀ ਠੀਕ ਮਾਤਰਾ ਇਹ ਹੈ: ਕੱਚੀ ਗਾਜਰ: 1–2 ਪੱਟੀਆਂ ਪ੍ਰਤੀ ਦਿਨ, ਗਾਜਰ ਦਾ ਜੂਸ: 1 ਗਿਲਾਸ (150–200 ml),ਡਾਇਬਟੀਜ਼ ਮਰੀਜ਼: ਜੂਸ ਤੋਂ ਬਚੋ, ਸਿਰਫ਼ ਅੱਧੀ ਗਾਜਰ ਸਲਾਦ ਵਿੱਚ ਖਾ ਸਕਦੇ ਹਨ।

Published at : 07 Dec 2025 04:12 PM (IST)

ਹੋਰ ਜਾਣੋ ਸਿਹਤ

News Source link

- Advertisement -

More articles

- Advertisement -

Latest article