ਕਿਸ ਦੇ ਦਬਾਅ ਹੇਠ ਕੰਮ ਕਰ ਰਿਹੈ ਚੋਣ ਕਮਿਸ਼ਨ: ਅਖਿਲੇਸ਼

Must read


ਲਖਨਊ, 10 ਮਾਰਚ

ਸਮਾਜਵਾਦੀ ਪਾਰਟੀ ਨੇਤਾ ਅਖਿਲੇਸ਼ ਯਾਦਵ ਨੇ ਅਰੁਣ ਗੋਇਲ ਵੱਲੋਂ ਚੋਣ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦੇ ਇੱਕ ਦਿਨ ਬਾਅਦ ਅੱਜ ਸਵਾਲ ਕੀਤਾ ਕਿ ਕੀ ਚੋਣ ਕਮਿਸ਼ਨ ਦਬਾਅ ਹੇਠ ਕੰਮ ਕਰ ਰਿਹਾ ਹੈ? ਉਨ੍ਹਾਂ ਆਖਿਆ, ‘‘ਚੋਣਾਂ ਤੋਂ ਬਿਲਕੁਲ ਪਹਿਲਾਂ ਚੋਣ ਕਮਿਸ਼ਨ ਜਿਹੜੀ ਕਿ ਇੱਕ ਸੰਵਿਧਾਨਕ ਸੰਸਥਾ ਹੈ, ’ਤੇ ਕਿਸ ਦਾ ਦਬਾਅ ਹੈ।’’ ਸਪਾ ਨੇਤਾ ਮੁਤਾਬਕ ਭਾਜਪਾ ਦੇ ਸ਼ਾਸਨ ’ਚ ਪਹਿਲਾਂ ਵੀ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਅਧਿਕਾਰੀਆਂ ਨੂੰ ਦਬਾਅ ਕਾਰਨ ਆਪਣੀ ਨੌਕਰੀਆਂ ਛੱਡਣੀਆਂ ਪਈਆਂ ਸਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਅਸਤੀਫ਼ਾ ਇਹ ਸਵਾਲ ਉਠਾਉਂਦਾ ਹੈ ਕਿ ਚੋਣ ਕਮਿਸ਼ਨ ’ਤੇ ਕਿਸ ਦਾ ਦਬਾਅ ਹੈ।’’  -ਪੀਟੀਆਈ



News Source link

- Advertisement -

More articles

- Advertisement -

Latest article