ਪੰਜਾਬ ਕਿਸਾਨ 26 ਟੌਲ ਪਲਾਜ਼ਿਆਂ ਤੋਂ ਮੰਗਲਵਾਰ ਨੂੰ ਚੁੱਕਣਗੇ ਪੱਕੇ ਮੋਰਚੇ By Mehra Media Team November 13, 2024 0 193 Share FacebookXPinterestWhatsApp Must read Sonipat Train Accident : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੰਜਾਬੀ ਨੌਜਵਾਨ ਤੇ ਲੜਕੀ ਦੀ ਮੌਤ November 26, 2026 Paternity Leave : ਪਿਤਾ ਬਣਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ 15 ਦਿਨ ਦੀ ਛੁੱਟੀ, ਜਾਣੋ ਨਿਯਮ November 26, 2026 Sleep Problems : ਰਾਤ ਨੂੰ ਨੀਂਦ ਵਾਰ-ਵਾਰ ਖੁੱਲ੍ਹਦੀ ਹੈ ਤਾਂ ਹੋ ਸਕਦੇ ਹਨ ਇਹ 5 ਕਾਰਨ, ਸਰੀਰ ਦੇ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼ November 26, 2026 December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ November 26, 2026 Mehra Media Teamhttps://punjabimedia.in ਆਤਿਸ਼ ਗੁਪਤਾਚੰਡੀਗੜ੍ਹ, 12 ਨਵੰਬਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ ਵਿੱਚ 26 ਟੌਲ ਪਲਾਜ਼ਿਆਂ ’ਤੇ ਸ਼ੁਰੂ ਕੀਤੇ ਪੱਕੇ ਮੋਰਚੇ 13 ਨਵੰਬਰ ਤੋਂ ਖ਼ਤਮ ਕਰਕੇ ਝੋਨੇ ਦੀ ਖਰੀਦ ’ਚ ਅੜਿੱਕਿਆਂ ਖਿਲਾਫ਼ 14 ਨਵੰਬਰ ਤੋਂ ਮੰਡੀਆਂ ਵਿੱਚ ਰੋਸ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ, ਲਿਫਟਿੰਗ, ਪਰਾਲੀ ਤੇ ਹੋਰਨਾਂ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਕਿਸਾਨ ਜਥੇਬੰਦੀ ਨੇ 14 ਨਵੰਬਰ ਤੋਂ ਵਿਧਾਨ ਸਭਾ ਹਲਕਾ ਬਰਨਾਲਾ ਤੇ ਗਿੱਦੜਬਾਹਾ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਭਾਜਪਾ ਅਤੇ ‘ਆਪ’ ਉਮੀਦਵਾਰਾਂ ਖਿਲਾਫ਼ ਰੋਸ ਮੁਜ਼ਾਹਰਿਆਂ ਨੂੰ ਰਫ਼ਤਾਰ ਦੇਣ ਦਾ ਵੀ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਕਿਸਾਨੀ ਮੰਗਾਂ ਅਤੇ ਕਾਰਪੋਰੇਟ ਪੱਖੀ ਨੀਤੀਆਂ ਬਾਰੇ ਸਟੈਂਡ ਸਪਸ਼ਟ ਕਰਨ ਸਬੰਧੀ ਸਵਾਲ ਪੁੱਛੇ ਜਾਣਗੇ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਉਪਰੋਕਤ ਫੈਸਲਿਆਂ ਦੀ ਪੁਸ਼ਟੀ ਕੀਤੀ ਹੈ।ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਆਗੂਆਂ ਨੇ ਕਿਸਾਨਾਂ ਦੇ ਨਾਲ-ਨਾਲ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਵੀ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨੀ ਮੰਗਾਂ ਦਾ ਹੱਲ ਨਹੀਂ ਹੁੰਦਾ ਹੈ, ਉੱਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਰਾਏਕੇ ਕਲਾਂ ਵਿਚ ਧਰਨਾਕਾਰੀ ਕਿਸਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ ਕਿਸਾਨ ਆਗੂਆਂ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਦੀ ਦਾਣਾ ਮੰਡੀ ਵਿੱਚ ਲੰਗਰ ਛਕ ਰਹੇ ਸ਼ਾਂਤਮਈ ਧਰਨਾਕਾਰੀ ਕਿਸਾਨਾਂ ਉੱਤੇ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਧਰਨੇ ਤੋਂ ਸੈਂਕੜੇ ਮੀਟਰ ਦੂਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਖੁਦ ਭੰਨ ਕੇ ਉਲਟਾ ਕਿਸਾਨਾਂ ਵਿਰੁੱਧ ਹੀ ਝੂਠੇ ਕੇਸ ਦਰਜ ਕੀਤੇ ਗਏ। ਜਥੇਬੰਦੀ ਨੇ ਮੰਗ ਕੀਤੀ ਕਿ ਕਿਸਾਨਾਂ ਵਿਰੁੱਧ ਝੂਠੇ ਕੇਸ ਰੱਦ ਕੀਤੇ ਜਾਣ ਅਤੇ ਬਿਨਾਂ ਵਜ੍ਹਾ ਲਾਠੀਚਾਰਜ ਦੇ ਦੋਸ਼ੀ ਪੁਲੀਸ ਅਧਿਕਾਰੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। News Source link Tagsਕਸਨਚਕਣਗਟਲਤਨਪਕਪਲਜਆਮਗਲਵਰਮਰਚ Share FacebookXPinterestWhatsApp Previous articleBus carrying wedding guests plunges into Indus river: ਪਾਕਿਸਤਾਨ ਵਿਚ ਬਾਰਾਤੀਆਂ ਵਾਲੀ ਬੱਸ ਨਦੀ ’ਚ ਡਿੱਗੀ, 16 ਹਲਾਕ – Punjabi TribuneNext articleTaliban appoints first acting consul in Mumbai: ਤਾਲਿਬਾਨ ਵੱਲੋਂ ਇਕਰਾਮੂਦੀਨ ਕਾਮਿਲ ਮੁੰਬਈ ’ਚ ਪਹਿਲਾ ਕਾਰਜਕਾਰੀ ਕੌਂਸੁਲ ਨਿਯੁਕਤ - Advertisement - More articles ਚੰਡੀਗੜ੍ਹ ਗੱਠਜੋੜ 'ਚ ਅਕਾਲੀਆਂ ਨੂੰ 8 ਸੀਟਾਂ ਦੀ ਸੰਭਾਵਨਾ, ਟਿਕਟ ਦਾਅਵੇਦਾਰਾਂ ਦੀ ਵਧੀ ਟੈਨਸ਼ਨ; ਸੀਟਾਂ ਦੀ ਵੰਡ ਲਈ ਬਣੇਗੀ ਕੋਆਰਡੀਨੇਸ਼ਨ ਕਮੇਟੀ November 26, 2026 ਸਾਬਕਾ ਵਰਲਡ ਚੈਂਪੀਅਨ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, 32 ਦੀ ਉਮਰ 'ਚ ਕ੍ਰਿਕਟ ਨੂੰ ਕਿਹਾ ਅਲਵਿਦਾ November 26, 2026 Punjab News : ਹੋਟਲ 'ਚ ਪ੍ਰੇਮਿਕਾ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਮੌਕੇ 'ਤੇ ਪਹੁੰਚ ਗਈ ਪਤਨੀ,ਫਿਰ … November 26, 2026 - Advertisement - Latest article Sonipat Train Accident : ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਪੰਜਾਬੀ ਨੌਜਵਾਨ ਤੇ ਲੜਕੀ ਦੀ ਮੌਤ November 26, 2026 Paternity Leave : ਪਿਤਾ ਬਣਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ 15 ਦਿਨ ਦੀ ਛੁੱਟੀ, ਜਾਣੋ ਨਿਯਮ November 26, 2026 Sleep Problems : ਰਾਤ ਨੂੰ ਨੀਂਦ ਵਾਰ-ਵਾਰ ਖੁੱਲ੍ਹਦੀ ਹੈ ਤਾਂ ਹੋ ਸਕਦੇ ਹਨ ਇਹ 5 ਕਾਰਨ, ਸਰੀਰ ਦੇ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼ November 26, 2026 December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ November 26, 2026 Himachal Love Story : 75 ਸਾਲ ਦੀ ਉਮਰ ‘ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ ‘ਚ ਮਿਲਿਆ ਜੀਵਨ ਸਾਥੀ! November 26, 2026