ਕਿਸਾਨ ਯੂਨੀਅਨ ਵੱਲੋਂ ਬਠਿੰਡਾ-ਦਿੱਲੀ ਰੇਲਵੇ ਲਾਈਨ ਜਾਮ

0
361


ਪੱਤਰ ਪ੍ਰੇਰਕ

ਮੌੜ ਮੰਡੀ, 22 ਸਤੰਬਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਦੇ ਰੋਸ ਵਜੋਂ ਬਠਿੰਡਾ-ਦਿੱਲੀ ਟਰੈਕ ’ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬਾ ਆਗੂ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ ਅੱਜ ਭਾਵੇਂ ਪੂਰੇ ਪੰਜਾਬ ਵਿੱਚ ਸੰਕੇਤਕ ਤੌਰ ’ਤੇ ਤਿੰਨ ਘੰਟੇ ਰੇਲਵੇ ਟਰੈਕ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਪਰ ਮੌੜ ਮੰਡੀ ਦਾ ਇਹ ਧਰਨਾ ਅਣਮਿੱਥੇ ਲਈ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੌੜ ਦੇ ਹਲਕਾ ਵਿਧਾਇਕ ਸੁਖਵੀਰ ਮਾਈਸਰਖਾਨਾ ਵੱਲੋਂ ਕਿਸਾਨਾਂ ’ਤੇ ਕਰਵਾਏ ਨਾਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਖਣਨ ਮਾਮਲੇ ‘ਚ ਵਿਧਾਇਕ ਸੁਖਵੀਰ ਵੱਲੋਂ ਦਰਜ ਕਰਵਾਏ ਕੇਸ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਕਈ ਦਿਨਾਂ ਤੋਂ ਹਲਕਾ ਵਿਧਾਇਕ ਦਾ ਵਿਰੋਧ ਕਰ ਰਹੇ ਹਨ, ਹਾਲਾਂਕਿ ਬੀਤੇ ਤਿੰਨ ਦਿਨ ਤੋਂ ਰੇਤ ਖਣਨ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਵਿੱਚ ਚਲ ਰਿਹਾ ਥਾਣਾ ਮੌੜ ਦਾ ਘਿਰਾਓ ਕਿਸਾਨਾਂ ਨੇ ਸਮਾਪਤ ਕਰ ਦਿੱਤਾ ਸੀ। 





News Source link

LEAVE A REPLY

Please enter your comment!
Please enter your name here