ਵਾਸ਼ਿੰਗਟਨ, 9 ਅਪਰੈਲ
Kash Patel removed as acting ATF director, replaced by Army Secretaryਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਨੂੰ ਬਿਊਰੋ ਆਫ਼ ਐਲਕੋਹਲ, ਟੋਬੈਗੋ, ਫਾਇਰਆਰਮਜ਼ ਤੇ ਐਕਸਪਲੋਸਿਵਜ਼ (ATF) ਦੇ ਕਾਰਜਕਾਰੀ ਡਾਇਰੈਟਕਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਪਟੇਲ ਦੀ ਥਾਂ ਅਮਰੀਕਾ ਦੇ ਫੌਜੀ ਸਕੱਤਰ ਡੈਨੀਅਲ ਡ੍ਰਿਸਕੌਲ ਲੈਣਗੇ।
ਪਟੇਲ ਨੇ ਇਸ ਸਾਲ ਫਰਵਰੀ ਵਿਚ ਐਫਬੀਆਈ ਡਾਇਰੈਕਟਰ ਵਜੋਂ ਹਲਫ ਲੈਣ ਤੋਂ ਕੁਝ ਦਿਨਾਂ ਮਗਰੋਂ ਏਟੀਐੱਫ ਦੇ ਕਾਰਜਕਾਰੀ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ।
ਨਿਆਂ ਵਿਭਾਗ ਦੇ ਅਧਿਕਾਰੀ ਨੇ ਇਸ ਫੇਰਬਦਲ ਦੀ ਪੁਸ਼ਟੀ ਕੀਤੀ ਹੈ। -ਰਾਇਟਰਜ਼