ਮਾਛੀਵਾੜਾ: ਇਥੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਝਾੜ ਸਾਹਿਬ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਨਿਰਦੇਸ਼ਾਂ ਹੇਠ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਪ੍ਰੋਫੈਸਰ ਹਰਪ੍ਰੀਤ ਕੌਰ ਅਤੇ ਸੁਖਨਪ੍ਰੀਤ ਕੌਰ ਦੀ ਅਗਵਾਈ ਹੇਠ ਮਸ਼ੀਨ ਨੀਟਿੰਗ ਦੀ ਇੱਕ ਰੋਜ਼ਾ ਵਰਕਸ਼ਾਪ ਦਾ ਲਵਾਈ ਗਈ। ਇਸ ’ਚ ਰਿਸ਼ੀ ਬੱਗਾ (ਸੀ.ਈ.ਓ. ਵਾਈਟ ਟਾਈਗਰ ਨਿੱਟ) ਅਤੇ ਤਰਸੇਮ ਲਾਲ ਨੂੰ ਬਤੌਰ ਐਕਸਪਰਟ ਬੁਲਾਇਆ ਗਿਆ। ਉਨ੍ਹਾਂ ਨੇ ਨੀਟਿੰਗ ਮਸ਼ੀਨ ਦੀਆਂ ਅਟੈਚਮੈਂਟਾਂ ਬਾਰੇ ਜਾਣਕਾਰੀ ਦੇ ਕੇ ਨੀਟਿੰਗ ਦੀਆਂ ਵੱਖੋ-ਵੱਖਰੀਆਂ ਤਕਨੀਕਾਂ ਜਿਵੇਂ ਰਿੱਬ, ਜਰਸੀ, ਕੇਬਲ, ਲੇਸ ਆਦਿ ਡਿਜ਼ਾਇਨਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨੀਟਿੰਗ ਮਸ਼ੀਨ ਉੱਤੇ ਕੰਮ ਕਰਕੇ ਵੀ ਦਿਖਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਆਪ ਵੀ ਮਸ਼ੀਨ ਦੀ ਵਰਤੋਂ ਕਰਕੇ ਵੱਖ-ਵੱਖ ਡਿਜ਼ਾਇਨ ਪਾਉਣ ਦੀ ਕੋਸ਼ਿਸ਼ ਕੀਤੀ। -ਪੱਤਰ ਪ੍ਰੇਰਕ
The post ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਵਰਕਸ਼ਾਪ appeared first on Punjabi Tribune.