ਕਾਂਗਰਸ ਵੱਲੋਂ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ; ਦੋ ਘੰਟਿਆਂ ’ਚ ਹੀ 2 ਕਰੋੜ ਰੁਪਏ ਇਕੱਤਰ – Punjabi Tribune

Must read


ਨਵੀਂ ਦਿੱਲੀ, 27 ਜਨਵਰੀਕਾਂਗਰਸ ਨੇ ਚੱਲ ਰਹੀ ‘ਭਾਰਤ ਜੋੜੋ ਨਿਆਏ ਯਾਤਰਾ’ ਤਹਿਤ ਫੰਡ ਇਕੱਠਾ ਕਰਨ ਲਈ ਅੱਜ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਦਾਨ ਕਰਨ ਬਦਲੇ ਲੋਕਾਂ ਨੂੰ ਰਾਹੁਲ ਗਾਂਧੀ ਦੇ ਦਸਤਖਤਾਂ ਵਾਲਾ ਪੱਤਰ ਮਿਲੇਗਾ। ਇੱਥੇ ਪਾਰਟੀ ਹੈੱਡਕੁਆਰਟਰ ’ਤੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਖਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਇਸ ਕਦਮ ਅਤੇ ਪਾਰਟੀ ਵੱਲੋਂ ਪਹਿਲਾਂ ਚਲਾਈ ਗਈ ‘ਦੇਸ਼ ਲਈ ਦਾਨ’ ਮੁਹਿੰਮ ਪਿੱਛੇ ਮਕਸਦ ਪੈਸਾ ਇਕੱਠਾ ਕਰਨਾ ਨਹੀਂ ਬਲਕਿ ਵਰਕਰਾਂ ਨੂੰ ਉਤਸ਼ਾਹਿਤ ਕਰਨਾ ਹੈ। ਕਾਂਗਰਸ ਦੇ ਖਜ਼ਾਨਚੀ ਨੇ ਕਿਹਾ ਕਿ ‘ਨਿਆਏ ਲਈ ਦਾਨ’ ਮੁਹਿੰਮ ਸ਼ੁਰੂ ਕਰਨ ਦੇ ਦੋ ਘੰਟਿਆਂ ਦੇ ਅੰਦਰ ਹੀ 2 ਕਰੋੜ ਰੁਪਏ ਇਕੱਠੇ ਹੋਏ ਹਨ। -ਪੀਟੀਆਈ

 

 

 



News Source link

- Advertisement -

More articles

- Advertisement -

Latest article