ਕਾਂਗਰਸ ਨੇ ਈਵੀਐੱਮ ਨੂੰ ਕਦੇ ਰੱਦ ਨਹੀਂ ਕੀਤਾ: ਚਿਦੰਬਰਮ

0
181


ਚੇਨੱਈ, 7 ਜੂਨ

ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਰਾਹੀਂ ਚੋਣਾਂ ਕਰਵਾਏ ਜਾਣ ਨੂੰ ਰੱਦ ਨਹੀਂ ਕਰਦੀ ਸਗੋਂ ਪੀਪੀਪੈਟ ਵਿੱਚ ਸੁਧਾਰ ਦੇ ਪੱਖ ਵਿੱਚ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਈਵੀਐੱਮਜ਼ ਸਿਰ ਦੋਸ਼ ਨਹੀਂ ਮੜ੍ਹਿਆ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਚਿਦੰਬਰਮ ਨੇ ਕਿਹਾ, ‘‘ਕਾਂਗਰਸ ਪਾਰਟੀ ਦੇ ‘2024 ਲੋਕ ਸਭਾ ਚੋਣਾਂ ਦੇ ਮੈਨੀਫੈਸਟੋ’ ਵਿੱਚ ਅਸੀਂ ਈਵੀਐੱਮਜ਼ ਨੂੰ ਰੱਦ ਨਹੀਂ ਕੀਤਾ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਸਰੇ ਕਾਰਜਕਾਲ ’ਤੇ ਵਿਅੰਗ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਤਾਂ ਸਮਾਂ ਦੱਸੇਗਾ ਕਿ ਉਹ ਸਥਿਰ ਚਲਾ ਸਕਣਗੇ ਜਾਂ ਨਹੀਂ।    -ਪੀਟੀਆਈ



News Source link