ਕਾਂਗਰਸ ਨੂੰ ਆਸ ਮੁਤਾਬਕ ਨਤੀਜੇ ਨਹੀਂ ਮਿਲਦੇ ਤਾਂ ਰਾਹੁਲ ਗਾਂਧੀ ਨੂੰ ਪਿੱਛੇ ਹੋ ਜਾਣਾ ਚਾਹੀਦੈ: ਪ੍ਰਸ਼ਾਂਤ ਕਿਸ਼ੋਰ – Punjabi Tribune

0
236


ਨਵੀਂ ਦਿੱਲੀ, 7 ਅਪਰੈਲ

ਮਸ਼ਹੂਰ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਆਸ ਮੁਤਾਬਕ ਨਤੀਜੇ ਨਹੀਂ ਮਿਲਦੇ ਹਨ ਤਾਂ ਰਾਹੁਲ ਗਾਂਧੀ ਨੂੰ ਆਪਣੇ ਪੈਰ ਪਿੱਛੇ ਖਿੱਚ ਲੈਣੇ ਚਾਹੀਦੇ ਹਨ। ਉਨ੍ਹਾਂ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਾਂਧੀ, ਸਾਰੇ ਵਿਵਹਾਰਕ ਉਦੇਸ਼ਾਂ ਲਈ ਆਪਣੀ ਪਾਰਟੀ ਚਲਾ ਰਹੇ ਹਨ ਅਤੇ ਪਿਛਲੇ 10 ਸਾਲਾਂ ਵਿੱਚ ਆਸ ਮੁਤਾਬਕ ਨਤੀਜੇ ਨਾ ਦੇਣ ਦੇ ਬਾਵਜੂਦ ਨਾ ਤਾਂ ਉਹ ਰਸਤੇ ਤੋਂ ਹੱਟ ਰਹੇ ਹਨ ਅਤੇ ਨਾ ਹੀ ਕਿਸੇ ਹੋਰ ਨੂੰ ਅੱਗੇ ਆਉਣ ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਮੇਰੇ ਮੁਤਾਬਕ ਇਹ ਵੀ ਗੈਰ-ਲੋਕਤੰਤਰਿਕ ਹੈ।’’ -ਪੀਟੀਆਈ



News Source link