ਮੁੰਬਈ, 17 ਮਈ
ਕਾਂਗਰਸ ’ਤੇ ਤਿੱਖਾ ਜ਼ੁਬਾਨੀ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੇਕਰ ‘ਮਾਓਵਾਦੀ ਮੈਨੀਫੈਸਟੋ’ ਲਾਗੂ ਹੋਇਆ ਤਾਂ ਦੇਸ਼ ਦੀਵਾਲੀਆ ਹੋ ਜਾਵੇਗਾ। ਉਨ੍ਹਾਂ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ’ਤੇ ਬਾਲਾਸਾਹਿਬ ਠਾਕਰੇ ਅਤੇ ਸ਼ਿਵ ਸੈਨਿਕਾਂ ਦੀ ਕੁਰਬਾਨੀ ਨਾਲ ‘ਵਿਸਵਾਸ਼ਘਾਤ’ ਕਰਨ ਦਾ ਦੋਸ਼ ਲਾਉਂਦਿਆਂ ਇਸ ਦੀ ਨਿਖੇਧੀ ਕੀਤੀ। ਮੁੰਬਈ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਇੱਕ ਪਾਸੇ ਮੋਦੀ ਦਾ ਦਸ ਸਾਲ ਦਾ ਰਿਪੋਰਟ ਕਾਰਡ ਅਤੇ ਅਗਲੇ 25 ਸਾਲਾਂ ਦਾ ਖਾਕਾ ਹੈ। ਦੂਜੇ ਪਾਸੇ ‘ਇੰਡੀਆ’ ਗੱਠਜੋੜ ਹੈ: ਜਿੱਥੇ ਜਿੰਨੀਆਂ ਪਾਰਟੀਆਂ, ਓਨੇ ਵਾਅਦੇ ਹਨ, ਜਿੰਨੀਆਂ ਪਾਰਟੀਆਂ ਓਨੇ ਹੀ ਪ੍ਰਧਾਨ ਮੰਤਰੀ ਉਮੀਦਵਾਰ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਜੇਕਰ ਕਾਂਗਰਸ ਦਾ ਮਾਓਵਾਦੀ ਮੈਨੀਫੈਸਟੋ ਲਾਗੂ ਹੋ ਗਿਆ ਤਾਂ ਦੇਸ਼ ਦੀਵਾਲੀਆ ਹੋ ਜਾਵੇਗਾ।’’ -ਏਐੱਨਆਈ