ਟ੍ਰਿਬਿਊਨ ਨਿਊਜ਼ ਸਰਵਿਸ
ਕਰਨਾਲ, 3 ਜਨਵਰੀ
ਕੌਮੀ ਮਾਰਗ-44 ‘ਤੇ ਅਣਪਛਾਤਿਆਂ ਨੂੰ ਲਿਫਟ ਦੇਣੀ ਵਪਾਰੀ ਨੂੰ ਮਹਿੰਗੀ ਪੈ ਗਈ ਤੇ ਅਣਪਛਾਤੇ ਵਿਅਕਤੀ ਵਪਾਰੀ ਦੀ ਕਾਰ ਅਤੇ 2.5 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਕਾਰੋਬਾਰੀ ਸੰਜੈ ਨੂੰ ਉਨ੍ਹਾਂ ਦੋ ਅਣਪਛਾਤਿਆਂ ਨੇ ਗੋਲੀ ਮਾਰ ਕੇ ਲੁੱਟ ਲਿਆ, ਜਿਨ੍ਹਾਂ ਨੂੰ ਉਸ ਨੇ ਲਿਫਟ ਦਿੱਤੀ ਸੀ। ਗੋਲੀ ਲੱਗਣ ਨਾਲ ਜ਼ਖਮੀ ਸੰਜੈ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਵਪਾਰੀ ਆਪਣੇ ਮੁਲਾਜ਼ਮ ਨਾਲ ਸਪੇਅਰ ਪਾਰਟਸ ਖਰੀਦਣ ਲਈ ਦਿੱਲੀ ਜਾ ਰਿਹਾ ਸੀ।