ਕਰਤਾਰਪੁਰ: ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

Must read


ਗੁਰਨੇਕ ਸਿੰਘ ਵਿਰਦੀ

ਕਰਤਾਰਪੁਰ, 1 ਮਈ

ਪਿੰਡ ਨਿੱਝਰਾਂ ਵਿਚ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸੁਖਜਿੰਦਰ ਸਿੰਘ (24) ਪੁੱਤਰ ਮਰਹੂਮ ਨਿਰਮਲ ਸਿੰਘ ਵਾਸੀ ਪਿੰਡ ਲਿੱਧੜਾਂ ਨੇੜੇ ਨਕੋਦਰ, ਜ਼ਿਲ੍ਹਾ ਜਲੰਧਰ ਵਜੋ ਹੋਈ ਹੈ। ਉਹ ਆਪਣੇ ਨਾਨਕੇ ਪਿੰਡ ਨਿੱਝਰਾਂ ਜ਼ਿਲ੍ਹਾ ਜਲੰਧਰ ਵਿਚ ਰਹਿ ਰਿਹਾ ਸੀ। ਉਹ ਕਬੂਤਰਬਾਜ਼ ਸੀ ਤੇ ਆਪਣੇ ਹੋਰ ਸਾਥੀਆਂ ਨਾਲ ਉੱਡ ਰਹੇ ਕਬੂਤਰਾਂ ਨੂੰ ਫੜ੍ਹਨ ਲਈ ਲੋਹੇ ਦਾ ਜੰਗਲਾ ਲੈ ਕੇ ਗੁਰਦੁਆਰਾ ਕਲਗੀਧਰ ਨਿੱਝਰਾਂ ਦੀ ਦਰਸ਼ਨੀ ਡਿਉਢੀ ਉੱਪਰ ਚੜ੍ਹਿਆ ਹੋਇਆ ਸੀ। ਉਸ ਦੇ ਹੱਥ ਵਿੱਚ ਫੜਿਆ ਜੰਗਲਾ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।



News Source link

- Advertisement -

More articles

- Advertisement -

Latest article