ਕਰਜ਼ੇ ਕਾਰਨ ਕਲੇਸ਼ ਤੋਂ ਤੰਗ ਵਿਅਕਤੀ ਨੇ ਪਰਿਵਾਰ ਦੇ ਚਾਰ ਮੈਂਬਰਾਂ ਸਣੇ ਖ਼ੁਦਕੁਸ਼ੀ ਕੀਤੀ

0
218


ਹਤਿੰਦਰ ਮਹਿਤਾ

ਜਲੰਧਰ, 31 ਦਸੰਬਰ

ਨੇੜਲੇ ਪਿੰਡ ਡਰੋਲੀ ਖੁਰਦ ਵਿੱਚ ਕਰਜ਼ੇ ਕਾਰਨ ਘਰ ’ਚ ਕਲੇਸ਼ ਰਹਿਣ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਆਪਣੇ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਸਣੇ ਫਾਹਾ ਲੈ ਕੇ ਖ਼ੁਦਕਸ਼ੀ ਕਰ ਲਈ। ਮ੍ਰਿਤਕਾਂ ਵਿੱਚ ਮਨਮੋਹਨ ਸਿੰਘ (55), ਉਸ ਦੀ ਪਤਨੀ ਸਰਬਜੀਤ ਕੌਰ, ਉਸ ਦੀਆਂ ਦੋ ਲੜਕੀਆਂ ਜੋਤੀ (32) ਤੇ ਗੋਪੀ (31) ਅਤੇ ਜੋਤੀ ਦੀ ਲੜਕੀ ਅਮਨ (3) ਸ਼ਾਮਲ ਹਨ। ਮਨਮੋਹਨ ਸਿੰਘ ਦੇ ਜਵਾਈ ਸਰਬਜੀਤ ਸਿੰਘ ਵਾਸੀ ਫੁਗਲਾਨਾ ਨੇ ਦੱਸਿਆ ਕਿ ਅੱਜ ਉਹ ਆਪਣੀ ਪਤਨੀ ਜੋਤੀ ਨੂੰ ਫੋਨ ਕਰ ਰਿਹਾ ਸੀ ਪਰ ਕੋਈ ਜਵਾਬ ਨਹੀਂ ਆ ਰਿਹਾ ਸੀ। ਉਹ ਪਿੰਡ ਡਰੋਲੀ ਖੁਰਦ ਆਇਆ ਤੇ ਗੁਆਂਢੀਆਂ ਨੂੰ ਨਾਲ ਲੈ ਕੇ ਕੰਧ ਟੱਪ ਕੇ ਘਰ ਅੰਦਰ ਗਿਆ ਤਾਂ ਦੇਖਿਆ ਕਿ ਮਨਮੋਹਨ ਅਤੇ ਸਰਬਜੀਤ ਕੌਰ ਦੀਆਂ ਲਾਸ਼ਾਂ ਪੱਖਿਆਂ ਨਾਲ ਲਟਕ ਰਹੀਆਂ ਸਨ ਜਦਕਿ ਬਾਕੀ ਲਾਸ਼ਾਂ ਮੰਜੇ ’ਤੇ ਪਈਆਂ ਸਨ।



News Source link