26.2 C
Patiāla
Monday, August 17, 2026

ਕਮਰਸ਼ੀਅਲ ਐੱਲਪੀਜੀ ਸਿਲੰਡਰ 171.5 ਰੁਪਏ ਸਸਤਾ ਹੋਇਆ

Must read


ਨਵੀਂ ਦਿੱਲੀ: ਕੌਮਾਂਤਰੀ ਪੱਧਰ ’ਤੇ ਨਰਮੀ ਦੇ ਰੁਖ ਤੋਂ ਬਾਅਦ ਐੱਲਪੀਜੀ ਦਾ ਕਮਰਸ਼ੀਅਲ ਸਿਲੰਡਰ 171.5 ਰੁਪਏ ਸਸਤਾ ਹੋ ਗਿਆ ਹੈ। ਹੋਟਲਾਂ ਅਤੇ ਹੋਰ ਵਪਾਰਕ ਕੰਮਾਂ ਲਈ ਵਰਤੇ ਜਾਂਦੇ 19 ਕਿਲੋ ਦੇ ਸਿਲੰਡਰ ਦੀ ਕੀਮਤ ਹੁਣ ਦਿੱਲੀ ਵਿੱਚ 1856.5 ਰੁਪਏ ਹੋ ਗਈ ਹੈ। ਉਂਜ ਘਰੇਲੂ ਕੁਕਿੰਗ ਗੈਸ ਦੀ ਕੀਮਤ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਸਿਲੰਡਰ ਦੀ ਕੀਮਤ ਪਹਿਲੀ ਮਾਰਚ ਨੂੰ 50 ਰੁਪਏ ਵਧਾਈ ਗਈ ਸੀ। ਇਸੇ ਤਰ੍ਹਾਂ ਜੈੱਟ ਈਂਧਣ ਦੀ ਕੀਮਤ ਵੀ 2.45 ਫ਼ੀਸਦ ਘਟਾ ਦਿੱਤੀ ਗਈ ਹੈ। ਦਿੱਲੀ ’ਚ ਜੈੱਟ ਈਂਧਣ ਦੀ ਕੀਮਤ 2414.25 ਰੁਪਏ ਘਟ ਕੇ 95935.34 ਪ੍ਰਤੀ ਕਿਲੋ ਲਿਟਰ ਹੋ ਗਈ ਹੈ। -ਪੀਟੀਆਈ



News Source link

- Advertisement -

More articles

- Advertisement -

Latest article