ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ’ਚ 91.50 ਰੁਪਏ ਦੀ ਕਟੌਤੀ, ਘਰੇਲੂ ਰਸੋਈ ਗੈਸ ਦੇ ਭਾਅ ’ਚ ਕੋਈ ਬਦਲਾਅ ਨਹੀਂ

Must read


ਨਵੀਂ ਦਿੱਲੀ, 1 ਸਤੰਬਰ

ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ(ਕਮਰਸ਼ੀਅਲ) ਐੱਲਪੀਜੀ ਸਿਲੰਡਰ ਦੀ ਕੀਮਤ 91.50 ਰੁਪਏ ਘਟਾ ਦਿੱਤੀ ਹੈ। ਇਸ ਨਾਲ 19 ਕਿਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿੱਚ 1,976 ਰੁਪਏ ਦੀ ਬਜਾਏ 1,885 ਰੁਪਏ ਹੋਵੇਗੀ। 1 ਅਗਸਤ ਨੂੰ ਵੀ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 36 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ 6 ਜੁਲਾਈ ਨੂੰ 19 ਕਿਲੋਗ੍ਰਾਮ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ 8.5 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਸੀ। ਕੰਪਨੀਆਂ ਨੇ 14.2 ਕਿਲੋ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਇਸ ਦੌਰਾਨ ਹਵਾਈ ਜਹਾਜ਼ ਤੇਲ ਜਾਂ ਏਟੀਐੱਫ ਦੀ ਕੀਮਤ ‘ਚ 0.7 ਫੀਸਦੀ ਦੀ ਮਾਮੂਲੀ ਕਟੌਤੀ ਕੀਤੀ ਗਈ ਹੈ। ਰਾਸ਼ਟਰੀ ਰਾਜਧਾਨੀ ‘ਚ ਇਸ ਦੀ ਦਰ 874.13 ਰੁਪਏ ਪ੍ਰਤੀ ਕਿਲੋਲਿਟਰ ਜਾਂ 0.7 ਫੀਸਦੀ ਘਟ ਕੇ 1,21,041.44 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ।



News Source link

- Advertisement -

More articles

- Advertisement -

Latest article