ਪੈਰਿਸ, 27 ਜੁਲਾਈ
ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਪੈਰਿਸ ਵਿੱਚ ਉਦਘਾਟਨੀ ਸਮਾਰੋਹ ਦੌਰਾਨ ਦੱਖਣੀ ਕੋਰੀਆ ਦੇ ਖਿਡਾਰੀਆਂ ਨੂੰ ਉੱਤਰ ਕੋਰੀਆ ਦੇ ਰੂਪ ਵਿੱਚ ਪੇਸ਼ ਕਰਨ ਲਈ ਤਹਿ ਦਿਲੋਂ ਮੁਆਫੀ ਮੰਗਦੇ ਹਨ। ਉਦਘਾਟਨੀ ਸਮਾਰੋਹ ਦੌਰਾਨ ਸ਼ੁੱਕਰਵਾਰ ਸ਼ਾਮ ਨੂੰ ਜਿਵੇਂ ਹੀ ਦੱਖਣੀ ਕੋਰੀਆ ਦੀ ਟੀਮ ਨੇ ਸੀਨ ਨਦੀ ਵਿੱਚ ਤੈਰਦੀ ਹੋਈ ਇਕ ਕਿਸ਼ਤੀ ’ਤੇ ਆਪਣੇ ਦੇਸ਼ ਦਾ ਝੰਡਾ ਲਹਿਰਾਇਆ ਤਾਂ ਉਨ੍ਹਾਂ ਨੂੰ ਫਰੈਂਚ ਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ‘ਡੈਮੋਕਰੈਟਿਕ ਪੀਪਲਜ਼ ਰਿਪਬਲਿਕ ਆਫ ਕੋਰੀਆ (ਉੱਤਰ ਕੋਰੀਆ) ਐਲਾਨ ਦਿੱਤਾ ਗਿਆ। ਦੱਖਣੀ ਕੋਰੀਆ ਨੂੰ ਕੋਰੀਆ ਗਣਰਾਜ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇ ਕੋਰਿਆਈ ਭਾਸ਼ਾ ਵਿੱਚ ‘ਐਕਸ’ ਉੱਤੇ ਲਿਖਿਆ, ‘‘ਉਦਘਾਟਨੀ ਸਮਾਰੋਹ ਦੇ ਪ੍ਰਸਾਰਨ ਦੌਰਾਨ ਕੋਰਿਆਈ ਟੀਮ ਦੀ ਜਾਣ-ਪਛਾਣ ਕਰਵਾਉਂਦੇ ਸਮੇਂ ਹੋਈ ਗਲਤੀ ਲਈ ਅਸੀਂ ਦਿਲ ਤੋਂ ਮੁਆਫੀ ਮੰਗਦੇ ਹਾਂ।’’ ਦੱਖਣ ਕੋਰਿਆਈ ਸਭਿਆਚਾਰਕ, ਖੇਡ ਤੇ ਸੈਰ ਸਪਾਟਾ ਮੰਤਰਾਲੇ ਦੇ ਉਪ ਮੰਤਰੀ ਮੀ ਰੈਨ ਨੇ ਅੱਜ ਬਿਆਨ ਜਾਰੀ ਕਰ ਕੇ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਦੇ ਨਾਲ ਮੀਟਿੰਗ ਦੀ ਅਪੀਲ ਕੀਤੀ। -ਏਪੀ
News Source link
#ਓਲਪਕ #ਪਰਬਧਕ #ਨ #ਦਖਣ #ਕਰਆ #ਦ #ਖਡਰਆ #ਦ #ਜਣਪਛਣ #ਉਤਰ #ਕਰਆ #ਦ #ਰਪ #ਵਚ #ਕਰਉਣ #ਲਈ #ਮਆਫ #ਮਗ