ਓਟੀਟੀ ਪਲੈਟਫਾਰਮਾਂ ’ਤੇ ਤੰਬਾਕੂ ਵਿਰੋਧੀ ਚਿਤਾਵਨੀ ਦਿਖਾਉਣਾ ਲਾਜ਼ਮੀ: ਕੇਂਦਰ

Must read


ਨਵੀਂ ਦਿੱਲੀ, 25 ਜੁਲਾਈ

ਸਰਕਾਰ ਨੇ ਓਟੀਟੀ ਪਲੈਟਫਾਰਮਾਂ ਲਈ ਕਿਸੇ ਪ੍ਰੋਗਰਾਮ ਵਿੱਚ ਤੰਬਾਕੂ ਉਤਪਾਦ ਪ੍ਰਦਰਸ਼ਿਤ ਕਰਨ ਜਾਂ ਵਰਤੋਂ ਕੀਤੇ ਜਾਣ ਮੌਕੇ ਸਕਰੀਨ ਦੇ ਹੇਠ ਤੰਬਾਕੂ ਵਿਰੋਧੀ ਸਿਹਤ ਚਿਤਾਵਨੀ ਦਾ ਉਭਰਵਾਂ ਪੱਕਾ ਸੁਨੇਹਾ ਦੇਣਾ ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਸਿਹਤ ਰਾਜ ਮੰਤਰੀ ਐੱਸ ਪੀ ਸਿੰਘ ਬਘੇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਕਿਹਾ ਕਿ ਸਰਕਾਰ ਨੇ ਸਿਗਰਟ ਤੇ ਹੋਰ ਤੰਬਾਕੂ ਉਤਪਾਦਾਂ ਸਬੰਧੀ ਸੋਧ ਨਿਯਮ- 2023 ਨੂੰ 31 ਮਈ ਨੂੰ ਨੋਟੀਫਾਈ ਕੀਤਾ ਸੀ। -ਪੀਟੀਆਈ



News Source link

- Advertisement -

More articles

- Advertisement -

Latest article