ਖੇਡਾਂ ਐੱਨਸੀਸੀ ਅਕੈਡਮੀ ’ਚ ਸੀਵਰੇਜ ਲਾਈਨ ਖੋਲ੍ਹਣ ਮੌਕੇ ਦੋ ਦੀ ਮੌਤ By Mehra Media Team November 27, 2024 0 118 Share Facebook Twitter Pinterest WhatsApp Must read Balwant Singh Rajoana ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਪੱਤਰ, ਕਿਹਾ- 15 ਸਾਲਾਂ ਤੋਂ ਕੋਈ… July 22, 2026 ਵਿਧਾਨ ਸਭਾ ਚੋਣਾਂ 2027 ‘ਚ ਭਾਜਪਾ ਦਾ ਕੌਣ ਹੋਏਗਾ CM ਚਿਹਰਾ? ਸੀਨੀਅਰ ਆਗੂ ਨੇ ਦਿੱਤਾ ਸੰਕੇਤ; ਇਸ ਨਾਮ ‘ਤੇ ਚਰਚਾ July 22, 2026 Akh Mastani | Ranjit Bawa | Punjabi Songs 2026 July 22, 2026 ਪਾਕਿਸਤਾਨ ਨੇ ਅਮਰੀਕਾ ਤੋਂ ਮੰਗੇ 96000 ਕਰੋੜ, ਅਚਾਨਕ ਕਿਉਂ ਪਈ ਪਾਕਿਸਤਾਨ ਨੂੰ ਇੰਨੇ ਪੈਸੇ ਦੀ ਲੋੜ ? July 22, 2026 Mehra Media Teamhttps://punjabimedia.in ਜਗਮੋਹਨ ਸਿੰਘ ਰੂਪਨਗਰ, 27 ਨਵੰਬਰ RoopNagar: ਇੱਥੇ ਐੱਨਸੀਸੀ ਅਕੈਡਮੀ ਵਿੱਚ ਸੀਵਰੇਜ ਖੋਲ੍ਹਣ ਲਈ ਹੌਦੀ ਵਿੱਚ ਉੱਤਰੇ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦ ਕਿ ਤੀਜੇ ਵਿਅਕਤੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ। ਥਾਣਾ ਸਿਟੀ ਰੂਪਨਗਰ ਦੇ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਐੱਨਸੀਸੀ ਅਕੈਡਮੀ ਵਿੱਚ ਜਦੋਂ ਠੇਕੇਦਾਰ ਦਾ ਕਾਮਾ ਸੀਵਰੇਜ ਖੋਲ੍ਹਣ ਲਈ ਹੌਦੀ ਵਿੱਚ ਉੱਤਰਿਆ ਤਾਂ ਕੁਝ ਸਮੇਂ ਬਾਅਦ ਉਸ ਨੇ ਬਚਾਅ ਲਈ ਆਵਾਜ਼ਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਉਸ ਨੂੰ 23 ਬਟਾਲੀਅਨ ਪੰਜਾਬ ਦੇ ਹੌਲਦਾਰ ਪਿੰਟੂ ਕੁਮਾਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖੁਦ ਬੇਹੋਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਇੰਨੇ ਸਮੇਂ ਵਿੱਚ ਹੀ ਹੌਲਦਾਰ ਪ੍ਰਸ਼ੋਤਮ ਲਾਲ ਵੀ ਉਨ੍ਹਾਂ ਨੂੰ ਬਚਾਉਣ ਲਈ ਹੇਠਾਂ ਗਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਬੀਗਨ ਭਗਤ ਵਾਸੀ ਯੂਪੀ ਅਤੇ ਹੌਲਦਾਰ ਪਿੰਟੂ ਕੁਮਾਰ ਵਾਸੀ ਯੂਪੀ ਵਜੋਂ ਹੋਈ ਹੈ। ਹੌਲਦਾਰ ਪ੍ਰਸ਼ੋਤਮ ਲਾਲ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਜਾਂਚ ਕੀਤੀ ਜਾ ਰਹੀ ਹੈ। ਸਿਵਲ ਹਸਪਤਾਲ ਦੇ ਡਾ. ਗੌਰਵ ਬੂਟਾ ਨੇ ਦੱਸਿਆ ਕਿ ਐੱਨਸੀਸੀ ਅਕੈਡਮੀ ਤੋਂ ਲਿਆਂਦੇ ਤਿੰਨ ਵਿਅਕਤੀਆਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਸਬੰਧੀ ਪੋਸਟ ਮਾਰਟਮ ਰਿਪੋਰਟ ਆਉਣ ’ਤੇ ਹੀ ਪਤਾ ਲੱਗ ਸਕੇਗਾ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਸ ਘਟਨਾ ਦੀ 48 ਘੰਟੇ ਦੇ ਅੰਦਰ ਮੈਜਿਸਟ੍ਰੇਟ ਜਾਂਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। News Source link Tagsਅਕਡਮਐਨਸਸਸਵਰਜਖਲਹਣਚਦਮਕਮਤਲਈਨ Share Facebook Twitter Pinterest WhatsApp Previous articleSon of Sardaar ਡਾਇਰੈਕਟਰ Ashwni Dhir ਦੇ 18 ਸਾਲਾ ਬੇਟੇ Jalaj Dhir ਦੀ ਕਾਰ ਹਾਦਸੇ 'ਚ ਮੌਤ, ਦੋਸਤ ਗ੍ਰਿਫਤਾਰ!Next articleਪੰਜਾਬ ’ਚ ਇੱਕ ਦਸੰਬਰ ਤੋਂ ਸ਼ੁਰੂ ਹੋਵੇਗੀ ਐੱਨਓਸੀ ਤੋਂ ਬਿਨਾਂ ਪਲਾਟਾਂ ਦੀ ਰਜਿਸਟਰੀ - Advertisement - More articles IND Vs SL: ਕਦੋਂ ਹੋਵੇਗਾ ਸ਼੍ਰੀਲੰਕਾ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ , ਇਸ ਖਿਡਾਰੀ ਦੇ ਫਿੱਟ ਹੋਣ ਦੀ ਉਡੀਕ ਕਰ ਰਹੇ ਚੋਣਕਾਰ! July 22, 2026 ਲਾਰਡਜ਼ 'ਤੇ ਇਤਿਹਾਸ ਰਚਣ ਵਾਲੀ ਹਰਮਨਪ੍ਰੀਤ ਕੌਰ ਬਾਰੇ ਸਵਾਲ ਕਿਉਂ ਉਠਾਏ ਜਾ ਰਹੇ ਹਨ? ਸਾਬਕਾ ਭਾਰਤੀ ਦਿੱਗਜ ਨੇ ਕਪਤਾਨੀ ਤਬਦੀਲੀ ਦੀ ਮੰਗ ਕੀਤੀ ਹੈ। July 21, 2026 ਹਾਰ, ਹਾਰ, ਹਾਰ… ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਟੀਮ ਇੰਡੀਆ ਦਾ ਪੱਲਾ ਟੁੱਟ ਗਿਆ ਹੈ, ਪਰ ਉਹ ਆਪਣਾ ਇੱਕ ਰੋਜ਼ਾ ਰਿਕਾਰਡ ਨਹੀਂ ਦੇਖ ਸਕਣਗੇ। July 20, 2026 - Advertisement - Latest article Balwant Singh Rajoana ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਪੱਤਰ, ਕਿਹਾ- 15 ਸਾਲਾਂ ਤੋਂ ਕੋਈ… July 22, 2026 ਵਿਧਾਨ ਸਭਾ ਚੋਣਾਂ 2027 ‘ਚ ਭਾਜਪਾ ਦਾ ਕੌਣ ਹੋਏਗਾ CM ਚਿਹਰਾ? ਸੀਨੀਅਰ ਆਗੂ ਨੇ ਦਿੱਤਾ ਸੰਕੇਤ; ਇਸ ਨਾਮ ‘ਤੇ ਚਰਚਾ July 22, 2026 Akh Mastani | Ranjit Bawa | Punjabi Songs 2026 July 22, 2026 ਪਾਕਿਸਤਾਨ ਨੇ ਅਮਰੀਕਾ ਤੋਂ ਮੰਗੇ 96000 ਕਰੋੜ, ਅਚਾਨਕ ਕਿਉਂ ਪਈ ਪਾਕਿਸਤਾਨ ਨੂੰ ਇੰਨੇ ਪੈਸੇ ਦੀ ਲੋੜ ? July 22, 2026 ਚੰਡੀਗੜ੍ਹ 'ਚ BJP ਦਾ ਘਿਰਾਓ ਕਰਨ ਪਹੁੰਚੇ ਕਿਸਾਨ, ਪੁਲਿਸ ਨੇ ਬੈਰੀਕੇਡ ਲਾ ਕੇ ਰੋਕਿਆ, ਹੋਈ ਧੱਕਾ-ਮੁੱਕੀ July 22, 2026