ਐੱਨਐੱਸਈ ਦੀ ਸਾਬਕਾ ਐੱਮਡੀ ਚਿਤਰਾ ਰਾਮਕ੍ਰਿਸ਼ਨਾ ਦੀ ਜ਼ਮਾਨਤ ਮਨਜ਼ੂਰ

3
198


ਨਵੀਂ ਦਿੱਲੀ, 9 ਫਰਵਰੀ

ਦਿੱਲੀ ਹਾਈ ਕੋਰਟ ਨੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਚਿਤਰਾ ਰਾਮਕ੍ਰਿਸ਼ਨਾ ਨੂੰ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੈਦ ਕਰਨ) ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਹ ਕੇਸ ਐੱਨਐੱਸਈ ਦੇ ਮੁਲਾਜ਼ਮਾਂ ਦੀ ਸੂਹ ਲੈਣ ਤੇ ਫੋਨ ਟੈਪਿੰਗ ਨਾਲ ਸਬੰਧਤ ਹੈ। ਜਸਟਿਸ ਜਸਮੀਤ ਸਿੰਘ ਅਨੁਸਾਰ ਅਜਿਹੇ ਕਈ ਆਧਾਰ ਹਨ ਜਿਨ੍ਹਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਚਿਤਰਾ ਰਾਮਕ੍ਰਿਸ਼ਨਾ ਕਸੂਰਵਾਰ ਨਹੀਂ ਹੈ। ਉਨ੍ਹਾਂ ਨੇ ਚਿਤਰਾ ਨੂੰ ਇਕ ਲੱਖ ਦੇ ਜਾਤੀ ਮੁੱਚਲਕੇ ’ਤੇ ਜ਼ਮਾਨਤ ਦੇ ਦਿੱਤੀ।

ਜ਼ਿਕਰਯੋਗ ਹੈ ਕਿ ਮੌਜੂਦਾ ਕੇਸ ਵਿੱਚ ਚਿਤਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੱਤ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਮਾਰਚ 2022 ਵਿੱਚ ਚਿਤਰਾ ਨੂੰ ਐੱਨਐੱਸਈ ਕੋ-ਲੋਕੇਸ਼ਨ ਘਪਲੇ ਵਿੱਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਬੀਤੇ ਸਾਲ ਸਤੰਬਰ ਵਿੱਚ ਹਾਈ ਕੋਰਟ ਨੇ ਉਸ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ। ਮੌਜੂਦਾ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਚਿਤਰਾ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਅਦਾਲਤ ਵਿੱਚ ਤਰਕ ਦਿੱਤਾ ਕਿ ਉਹ ਇਸ ਕੇਸ ਦੀ ਮੁੱਖ ਸਾਜ਼ਿਸ਼ਘਾੜੀ ਹੈ। ਜਸਟਿਸ ਜਸਮੀਤ ਸਿੰਘ ਨੇ ਆਪਣੇ 38 ਪੇਜਾਂ ਦੇ ਹੁਕਮਾਂ ਵਿੱਚ ਕਿਹਾ ਕਿ ਈਡੀ ਨੇ ਚਿਤਰਾ ਖ਼ਿਲਾਫ਼ ਲਿਖਵਾਈ ਗਈ ਨਾ ਤਾਂ ਕੋਈ ਸ਼ਿਕਾਇਤ ਅਦਾਲਤ ਵਿੱਚ ਪੇਸ਼ ਕੀਤੀ ਹੈ ਤੇ ਨਾ ਹੀ ਅਜਿਹੇ ਕਿਸੇ ਪੀੜਤ ਵਿਅਕਤੀ ਦੀ ਪਛਾਣ ਕੀਤੀ ਹੈ ਜਿਸ ਨੂੰ ਧੋਖਾਧੜੀ ਕਾਰਨ ਨੁਕਸਾਨ ਸਹਿਣਾ ਪਿਆ ਹੋਵੇ। -ਪੀਟੀਆਈ 



News Source link

3 COMMENTS

LEAVE A REPLY

Please enter your comment!
Please enter your name here