ਐਸ਼ੇਜ਼ ਲੜੀ: ਆਸਟਰੇਲੀਆ ਦੀ ਪਹਿਲੀ ਪਾਰੀ 386 ਦੌੜਾਂ ’ਤੇ ਸਿਮਟੀ

Must read


ਬਰਮਿੰਘਮ, 18 ਜੂਨ

ਇੰਗਲੈਂਡ ਨੇ ਐਸ਼ੇਜ਼ ਟੈਸਟ ਲੜੀ ਦੇ ਸ਼ੁਰੂਆਤੀ ਮੈਚ ਦੇ ਤੀਜੇ ਦਿਨ ਅੱਜ ਦੁਪਹਿਰ ਦੇ ਭੋਜਨ ਤੋਂ ਪਹਿਲਾਂ ਆਸਟਰੇਲੀਆ ਦੀ ਪਹਿਲੀ ਪਾਰੀ ਨੂੰ 386 ਦੌੜਾਂ ’ਤੇ ਸਮੇਟ ਕੇ ਸੱਤ ਦੌੜਾਂ ਦੀ ਬੜ੍ਹਤ ਬਣਾਈ। ਆਸਟਰੇਲੀਅਨ ਟੀਮ ਨੇ ਦਿਨ ਦੀ ਸ਼ੁਰੂਆਤ ਪੰਜ ਵਿਕਟਾਂ ’ਤੇ 311 ਦੌੜਾਂ ਨਾਲ ਕੀਤੀ ਪਰ ਸਟੁਅਰਟ ਬਰਾਡ (68 ਦੌੜਾਂ ’ਤੇ ਤਿੰਨ ਵਿਕਟਾਂ) ਤੇ ਔਲੀ ਰੌਬਿਨਸਨ (55 ਦੌੜਾਂ ’ਤੇ ਤਿੰਨ ਵਿਕਟਾਂ) ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੂੰ ਜ਼ਿਆਦਾ ਦੇਰ ਕਰੀਜ਼ ’ਤੇ ਨਹੀਂ ਟਿੱਕਣ ਦਿੱਤਾ। ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਅੱਠ ਵਿਕਟਾਂ ਦੇ ਨੁਕਸਾਨ ’ਤੇ 393 ਦੌੜਾਂ ’ਤੇ ਐਲਾਨ ਦਿੱਤੀ ਸੀ। -ਪੀਟੀਆਈ





News Source link

- Advertisement -

More articles

- Advertisement -

Latest article