ਐਸਕਾਰਟ ਗੱਡੀ ਨਾ ਮਿਲਣ ’ਤੇ ਉਮਰ ਅਬਦੁੱਲਾ ਘਰੋਂ ਪੈਦਲ ਨਿਕਲੇ

0
230


ਸ੍ਰੀਨਗਰ, 13 ਜੁਲਾਈ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅੱਜ ਪਾਰਟੀ ਦਫ਼ਤਰ ਪਹੁੰਚਣ ਲਈ ਆਪਣੇ ਘਰ ਤੋਂ ਪੈਦਲ ਨਿਕਲੇ ਕਿਉਂਕਿ ਪੁਲੀਸ ਵੱਲੋਂ ਕਥਿਤ ਤੌਰ ‘ਤੇ ਉਨ੍ਹਾਂ ਨੂੰ ਐਸਕਾਰਟ ਵਾਹਨ ਦੇਣ ਅਤੇ ਆਈਟੀਬੀਪੀ ਸੁਰੱਖਿਆ ਤੋਂ ਇਨਕਾਰ ਕਰ ਦਿੱਤਾ ਗਿਆ। ਨੈਸ਼ਨਲ ਕਾਨਫਰੰਸ (ਐੱਨਸੀ) ਦੇ ਉਪ-ਪ੍ਰਧਾਨ ਅਬਦੁੱਲਾ ਨੇ ਅੱਜ ਦੇ ਦਿਨ 13 ਜੁਲਾਈ 1931 ਨੂੰ ਡੋਗਰਾ ਸ਼ਾਸਕ ਦੀ ਫ਼ੌਜ ਵੱਲੋਂ ਮਾਰੇ 22 ਕਸ਼ਮੀਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਪਾਰਟੀ ਦੇ ਮੁੱਖ ਦਫ਼ਤਰ ਨਵਾ-ਏ-ਸੁਬ੍ਹਾ ਵਿਖੇ ਸਮਾਗਮ ਨੂੰ ਸੰਬੋਧਨ ਕਰਨਾ ਸੀ।



News Source link