ਨਵੀਂ ਦਿੱਲੀ, 21 ਜੂਨ
ਸੁਪਰੀਮ ਕੋਰਟ ਨੇ ਐਲਗਾਰ ਪਰਿਸ਼ਦ-ਮਾਓਵਾਦੀ ਲਿੰਕ ਕੇਸ ’ਚ ਮੁਲਜ਼ਮ ਸਮਾਜਿਕ ਕਾਰਕੁਨ ਮਹੇਸ਼ ਰਾਊਤ ਨੂੰ ਅੱਜ ਦੋ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ ਇਹ ਜ਼ਮਾਨਤ ਉਸ ਦੀ ਦਾਦੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ। ਜਸਟਿਸ ਵਿਕਰਮ ਨਾਥ ਅਤੇ ਐੱਸਵੀਐੱਨ ਭੱਟੀ ਦੀ ਛੁੱਟੀਆਂ ਵਾਲੀ ਬੈਂਚ ਨੇ ਨਿਰਦੇਸ਼ ਦਿੱਤਾ ਕਿ ਅੰਤਰਿਮ ਜ਼ਮਾਨਤ 26 ਜੂਨ ਤੋਂ ਲਾਗੂ ਹੋਵੇਗੀ ਅਤੇ ਰਾਊਤ ਨੂੰ 10 ਜੁਲਾਈ ਤੱਕ ਆਤਮਸਮਰਪਣ ਕਰਨਾ ਹੋਵੇਗਾ। -ਪੀਟੀਆਈ
News Source link
#ਐਲਗਰਮਓਵਦ #ਲਕ #ਕਸ #ਮਹਸ਼ #ਰਊਤ #ਨ #ਅਤਰਮ #ਜਮਨਤ