‘ਐਪਲ’ ਉਪਕਰਨਾਂ ’ਚ ਗੰਭੀਰ ਸੁਰੱਖਿਆ ਖ਼ਾਮੀਆਂ ਦਾ ਖ਼ੁਲਾਸਾ

0
371


ਸਾਂ ਫਰਾਂਸਿਸਕੋ, 19 ਅਗਸਤ

ਅਮਰੀਕੀ ਕੰਪਨੀ ‘ਐਪਲ’ ਨੇ ਆਈਫੋਨ, ਆਈਪੈਡ ਤੇ ਮੈਕ ’ਚ ਗੰਭੀਰ ਸੁਰੱਖਿਆ ਖਾਮੀਆਂ ਹੋਣ ਬਾਰੇ ਖ਼ੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਕੇ ਹੈਕਰ ਉਪਕਰਨਾਂ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਵਿਚ ਕਰ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਕਮੀਆਂ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਐਪਲ ਨੇ ਇਸ ਮਾਮਲੇ ’ਤੇ ਬੁੱਧਵਾਰ ਦੋ ਸੁਰੱਖਿਆ ਰਿਪੋਰਟਾਂ ਜਾਰੀ ਕੀਤੀਆਂ ਸਨ। ਹਾਲਾਂਕਿ ਇਹ ਮੀਡੀਆ ਵਿਚ ਵਿਆਪਕ ਪੱਧਰ ’ਤੇ ਪ੍ਰਕਾਸ਼ਿਤ ਨਹੀਂ ਹੋਈਆਂ। ਸੁਰੱਖਿਆ ਮਾਹਿਰਾਂ ਨੇ ਵਰਤੋਂਕਾਰਾਂ ਨੂੰ ਆਈਫੋਨ-6ਐੱਸ ਤੇ ਇਸ ਤੋਂ ਅਗਲੇ ਮਾਡਲਾਂ ਨੂੰ ਅਪਡੇਟ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਆਈਪੈਡ ਦੇ ਕਈ ਮਾਡਲਾਂ, ਸਾਰੇ ਆਈਪੈਡ ਪ੍ਰੋ ਮਾਡਲਾਂ ਤੇ ਆਈਪੈਡ ਏਅਰ2 ਅਤੇ ਮੈਕ ਕੰਪਿਊਟਰਜ਼ ਜੋ ਕਿ ਮੈਕ ਅਪਰੇਟਿੰਗ ਸਿਸਟਮ ਉਤੇ ਚੱਲ ਰਹੇ ਹਨ, ਨੂੰ ਵੀ ਅਪਡੇਟ ਕਰਨ ਦਾ ਸੁਝਾਅ ਦਿੱਤਾ ਗਿਆ ਹੈ। -ਏਪੀ



News Source link

LEAVE A REPLY

Please enter your comment!
Please enter your name here