ਏਸ਼ੀਆ ਕੱਪ: ਮੀਂਹ ਨੇ ਧੋਤਾ ਭਾਰਤ-ਪਾਕਿਸਤਾਨ ਵਿਚਾਲੇ ਮੈਚ – punjabitribuneonline.com

Must read


ਪਾਲੇਕਲ, 2 ਸਤੰਬਰ

ਇੱਥੋਂ ਦੇ ਕ੍ਰਿਕਟ ਸਟੇਡੀਅਮ ’ਚ ਭਾਰਤ ਤੇ ਪਾਕਿਸਤਾਨ ਦਰਮਿਆਨ ਅੱਜ ਖੇਡਿਆ ਗਿਆ ਏਸ਼ੀਆ ਕੱਪ ਦਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਅਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦੇ ਦਿੱਤਾ ਗਿਆ ਹੈ। ਭਾਰਤ ਨੇ ਪਹਿਲੀ ਪਾਰੀ ਖੇਡਦਿਆਂ 266 ਦੌੜਾਂ ਬਣਾਈਆਂ ਸੀ ਪਰ ਮੀਂਹ ਪੈਣ ਕਾਰਨ ਪਾਕਿਸਤਾਨ ਦੀ ਟੀਮ ਆਪਣੀ ਪਾਰੀ ਖੇਡਣ ਲਈ ਮੈਦਾਨ ’ਚ ਨਾ ਉਤਰ ਸਕੀ।

ਸ੍ਰੀਲੰਕਾ ਦੇ ਪਾਲੇਕਲ ਕੌਮਾਂਤਰੀ ਕ੍ਰਿਕਟ ਸਟੇਡੀਅਮ ’ਚ ਸ਼ਨਿਚਰਵਾਰ ਨੂੰ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਮੈਚ ਦੌਰਾਨ ਇੱਕ-ਦੂਜੇ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਭਾਰਤੀ ਬੱਲੇਬਾਜ਼ ਹਾਰਦਿਕ ਪਾਂਡਿਆ ਤੇ ਇਸ਼ਾਨ ਕਿਸ਼ਨ। ਹਾਰਦਿਕ (87) ਤੇ ਇਸ਼ਾਨ (82) ਨੇ ਮੈਚ ਦੌਰਾਨ ਨੀਮ ਸੈਕੜਿਆਂ ਦੀਆਂ ਪਾਰੀਆਂ ਖੇਡੀਆਂ। ਭਾਰਤ ਦੀ ਸਾਰੀ ਟੀਮ 48.5 ਓਵਰਾਂ ਵਿੱਚ 266 ਦੌੜਾਂ ਬਣਾ ਕੇ ਆਊਟ ਹੋ ਗਈ। ਲਗਾਤਾਰ ਮੀਂਹ ਪੈਣ ਕਾਰਨ ਮੈਚ ਰੱਦ ਹੋ ਗਿਆ ਅਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਿਦੱਤੇ ਗਏ। -ਫੋਟੋ: ਏਐੱਨਆਈ 

ਇਸ ਤੋਂ ਪਹਿਲਾਂ ਹਾਰਦਿਕ ਪਾਂਡਿਆ ਤੇ ਇਸ਼ਾਨ ਕਿਸ਼ਨ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੀ ਬਦੌਲਤ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਨ ਤੋਂ ਬਾਅਦ 266 ਦੌੜਾਂ ਬਣਾਈਆਂ। ਇਸ਼ਾਨ ਨੇ 81 ਗੇਂਦਾਂ ’ਚ 82 ਅਤੇ ਪਾਂਡਿਆ ਨੇ 90 ਗੇਂਦਾਂ ’ਚ 87 ਦੌੜਾਂ ਬਣਾਈਆਂ। ਦੋਵਾਂ ਨੇ ਪੰਜਵੀਂ ਵਿਕਟ ਲਈ 141 ਗੇਂਦਾਂ ’ਚ 138 ਦੌੜਾਂ ਦੀ ਭਾਈਵਾਲੀ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ। ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਅਫਰੀਦੀ ਤੇ ਹਾਰਿਸ ਰਾਊਫ ਨੇ ਮਿਲ ਕੇ ਭਾਰਤ ਦੇ ਚਾਰ ਖਿਡਾਰੀ 14.1 ਓਵਰਾਂ ਵਿੱਚ 66 ਦੌੜਾਂ ’ਤੇ ਹੀ ਆਊਟ ਕਰ ਦਿੱਤੇ। ਇਸ ਮਗਰੋਂ ਇਸ਼ਾਨ ਤੇ ਪਾਂਡਿਆ ਦੋਵਾਂ ਨੇ ਮਿਲ ਕੇ ਪਾਰੀ ਸੰਭਾਲੀ। ਪਾਕਿਸਤਾਨ ਵੱਲੋਂ ਅਫਰੀਦੀ ਨੇ 35 ਦੌੜਾਂ ਦੇ ਕੇ ਚਾਰ ਵਿਕਟਾਂ ਜਦਕਿ ਰਾਊਫ ਨੇ 58 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਨਸੀਮ ਸ਼ਾਹ ਨੂੰ ਵੀ ਤਿੰਨ ਵਿਕਟਾਂ ਹਾਸਲ ਹੋਈਆਂ। ਭਾਰਤ ਦੀ ਪਾਰੀ ਖਤਮ ਹੁੰਦਿਆਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। -ਪੀਟੀਆਈ



News Source link

- Advertisement -

More articles

- Advertisement -

Latest article