39.1 C
Patiāla
Monday, June 8, 2026

ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾਇਆ

Must read


ਕੋਲੰਬੋ: ਵਿਰਾਟ ਕੋਹਲੀ ਤੇ ਲੋਕੇਸ਼ ਰਾਹੁਲ ਦੇ ਨਾਬਾਦ ਸੈਂਕੜਿਆਂ ਤੇ ਦੋਵਾਂ ਵਿਚਾਲੇ ਅਟੁੱਟ ਭਾਈਵਾਲੀ ਤੋਂ ਬਾਅਦ ਕੁਲਦੀਪ ਯਾਦਵ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਮੀਂਹ ਤੋਂ ਪ੍ਰਭਾਵਿਤ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਇੱਥੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਖ਼ਿਲਾਫ ਦੌੜਾਂ ਦੇ ਲਿਹਾਜ਼ ਨਾਲ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਦੇ 357 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ ਸਪਿੰਨਰ ਕੁਲਦੀਪ (25 ਦੌੜਾਂ ਉਤੇ ਪੰਜ ਵਿਕਟ) ਦੀ ਗੇਂਦਬਾਜ਼ੀ ਅੱਗੇ 32 ਓਵਰਾਂ ਵਿਚ 128 ਦੌੜਾਂ ਉਤੇ ਢੇਰ ਹੋ ਗਈ। ਕੋਹਲੀ ਨੇ ਨਾਬਾਦ 122 ਤੇ ਰਾਹੁਲ ਨੇ 111 ਦੌੜਾਂ ਬਣਾਈਆਂ। ਕੋਹਲੀ ਦਾ ਇੱਥੋਂ ਦੇ ਸਟੇਡੀਅਮ ਵਿਚ ਇਹ ਲਗਾਤਾਰ ਚੌਥਾ ਸੈਂਕੜਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article