ਏਸ਼ੀਅਨ ਚੈਂਪੀਅਨਸ਼ਿਪ ’ਚ ਸੋਨ ਤਗਮਾ ਲੈਅ ਹਾਸਲ ਕਰਨ ਵਿੱਚ ਸਹਾਈ ਹੋਵੇਗਾ: ਲਵਲੀਨਾ

Must read


ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਅੱਜ ਏਸ਼ੀਅਨ ਚੈਂਪੀਅਨਸ਼ਿਪ ਦੇ ਸੋਨ ਤਗਮੇ ਨੂੰ ਅਹਿਮ ਦੱਸਦਿਆਂ ਕਿਹਾ ਕਿ ਨਵੇਂ ਭਾਰ ਵਰਗ ’ਚ ਉਸ ਦਾ ਪਹਿਲਾ ਟੂਰਨਾਮੈਂਟ ਉਸ ਦੀ ਗੁਆਚੀ ਲੈਅ ਮੁੜ ਹਾਸਲ ਕਰਨ ’ਚ ਮਦਦ ਕਰੇਗਾ। ਪੈਰਿਸ ਓਲੰਪਿਕ ਨੂੰ ਧਿਆਨ ’ਚ ਰੱਖਦਿਆਂ ਉਸ ਨੇ ਭਾਰ ਵਰਗ 69 ਤੋਂ 75 ਕਿਲੋਗ੍ਰਾਮ ਕਰ ਲਿਆ। ਜੌਰਡਨ ਦੇ ਅਮਾਨ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਮਗਰੋਂ ਘਰ ਪਰਤੀ ਲਵਲੀਨਾ ਨੇ ਕਿਹਾ, ‘‘ਨਵੇਂ ਭਾਰ ਵਰਗ ’ਚ ਇਹ ਮੇਰੀ ਪਹਿਲੀ ਚੈਂਪੀਅਨਸ਼ਿਪ ਸੀ ਤੇ ਮੈਂ ਸੋਨ ਤਗਮਾ ਜਿੱਤਿਆ। ਮੈਨੂੰ ਪਤਾ ਹੈ ਕਿ ਮੈਂ ਸਹੀ ਦਿਸ਼ਾ ਵਿੱਚ ਜਾ ਰਹੀ ਹਾਂ।’’ -ਪੀਟੀਆਈ





News Source link

- Advertisement -

More articles

- Advertisement -

Latest article