ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਅੱਜ ਤੋਂ, ਭਾਰਤ ਦੀ ਟੱਕਰ ਚੀਨ ਨਾਲ

Must read


ਚੇੱਨਈ, 3 ਅਗਸਤ

ਖਿਤਾਬ ਦੀ ਮਜ਼ਬੂਤ ​​ਦਾਅਵੇਦਾਰ ਅਤੇ ਤਿੰਨ ਵਾਰ ਦੀ ਚੈਂਪੀਅਨ ਭਾਰਤੀ ਟੀਮ ਅੱਜ ਤੋਂ ਸ਼ੁਰੂ ਹੋ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਰਾਹੀਂ ਏਸ਼ਿਆਈ ਖੇਡਾਂ ਲਈ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨ ਦੇ ਇਰਾਦੇ ਨਾਲ ਇੱਥੇ ਉਤਰੇਗੀ। ਵਿਸ਼ਵ ਵਿੱਚ ਚੌਥੇ ਸਥਾਨ ’ਤੇ ਕਾਬਜ਼ ਭਾਰਤ ਟੂਰਨਾਮੈਂਟ ਵਿੱਚ ਸਭ ਤੋਂ ਉੱਚੀ ਰੈਂਕਿੰਗ ਵਾਲੀ ਟੀਮ ਹੈ ਅਤੇ ਇੱਥੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਚੀਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੂਰਨਾਮੈਂਟ 12 ਅਗਸਤ ਤੱਕ ਚੱਲਗੇ। ਅੱਜ ਕੋਰੀਆ ਦਾ ਜਪਾਨ ਨਾਲ ਤੇ ਪਾਕਿਸਤਾਨ ਦਾ ਮਲੇਸ਼ੀਆ ਨਾਲ ਵੀ ਮੁਕਾਬਲਾ ਹੈ। ਭਾਰਤ 2011 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤੀ ਟੀਮ ਦਾ ਟੀਚਾ ਆਪਣੇ ਖਿਡਾਰੀਆਂ ਨੂੰ ਅਜ਼ਮਾਉਣਾ ਅਤੇ ਆਪਣੇ ਏਸ਼ੀਆਈ ਵਿਰੋਧੀਆਂ ਦਾ ਮੁਲਾਂਕਣ ਕਰਨਾ ਹੋਵੇਗਾ।

ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ਦੇ ਹਾਂਗਜ਼ੂ ਵਿੱਚ ਹੋਣਗੀਆਂ। ਏਸ਼ਿਆਈ ਖੇਡਾਂ ਵਿੱਚ ਜੇਤੂ ਰਹਿਣ ਨਾਲ ਭਾਰਤੀ ਟੀਮ ਨੂੰ ਪੈਰਿਸ ਓਲੰਪਿਕ ਦੀ ਸਿੱਧੀ ਟਿਕਟ ਮਿਲੇਗੀ ਤੇ ਇਸ ਕਾਰਨ ਭਾਰਤੀ ਟੀਮ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਨੂੰ ਪੂਰੀ ਸ਼ਿੱਦਤ ਨਾਲ ਖੇਡਣ ਦਾ ਇਰਾਦਾ ਰੱਖਦੀ ਹੈ।



News Source link
#ਏਸ਼ਆਈ #ਚਪਅਨਜ #ਟਰਫ #ਹਕ #ਅਜ #ਤ #ਭਰਤ #ਦ #ਟਕਰ #ਚਨ #ਨਲ

- Advertisement -

More articles

- Advertisement -

Latest article