ਏਅਰ ਇੰਡੀਆ ਦੀ ਲੈਂਡਿੰਗ ਫੇਲ, ਯਾਤਰੀਆਂ ਦੀਆਂ ਅਟਕੇ ਸਾਹ, ਪੰਜਾਬ ਦੇ MP ਸੁਖਜਿੰਦਰ ਰੰਧਾਵਾ ਵੀ ਜਹਾਜ਼ ’ਚ ਮੌਜੂਦ

Must read


ਜੈਪੁਰ ਏਅਰਪੋਰਟ ’ਤੇ ਉਸ ਸਮੇਂ ਹਫੜਾ-ਤਫੜੀ ਮਚ ਗਈ, ਜਦੋਂ ਏਅਰ ਇੰਡੀਆ ਦੀ ਇੱਕ ਫ਼ਲਾਈਟ ਲੈਂਡਿੰਗ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਰਨਵੇ ਨੂੰ ਛੂਹਣ ਤੋਂ ਬਾਅਦ ਮੁੜ ਆਸਮਾਨ ਵਿੱਚ ਉੱਡ ਗਈ। ਜਹਾਜ਼ ਵਿੱਚ 100 ਤੋਂ ਵੱਧ ਯਾਤਰੀ ਸਵਾਰ ਸਨ। ਰਾਹਤ ਦੀ ਗੱਲ ਇਹ ਰਹੀ ਕਿ ਪਾਇਲਟ ਦੀ ਸੂਝ-ਬੂਝ ਅਤੇ ਤੁਰੰਤ ਫੈਸਲੇ ਨਾਲ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇ। ਇਸ ਜਹਾਜ਼ ਵਿੱਚ ਪੰਜਾਬ ਤੋਂ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਵੀ ਮੌਜੂਦ ਸਨ, ਜੋ ਇਸ ਘਟਨਾ ਵਿੱਚ ਵਾਲ-ਵਾਲ ਬਚ ਗਏ।

ਦਿੱਲੀ ਤੋਂ ਜੈਪੁਰ ਆ ਰਹੀ ਸੀ ਫ਼ਲਾਈਟ 

ਜਾਣਕਾਰੀ ਮੁਤਾਬਕ ਇਹ ਫ਼ਲਾਈਟ ਦਿੱਲੀ ਤੋਂ ਜੈਪੁਰ ਆ ਰਹੀ ਸੀ ਅਤੇ ਨਿਰਧਾਰਤ ਸਮੇਂ ’ਤੇ ਜੈਪੁਰ ਏਅਰਪੋਰਟ ’ਤੇ ਉਤਰਣੀ ਸੀ। ਜਿਵੇਂ ਹੀ ਜਹਾਜ਼ ਰਨਵੇ ’ਤੇ ਲੈਂਡਿੰਗ ਲਈ ਹੇਠਾਂ ਆਇਆ, ਉਸੇ ਵੇਲੇ ਅਚਾਨਕ ਤਕਨੀਕੀ ਸਮੱਸਿਆ ਸਾਹਮਣੇ ਆ ਗਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਪਹੀਏ ਜ਼ਮੀਨ ਨੂੰ ਛੂਹਦੇ ਹੀ ਪਾਇਲਟ ਨੂੰ ਸਥਿਤੀ ਸਧਾਰਣ ਨਾ ਲੱਗੀ, ਜਿਸ ਕਾਰਨ ਉਸਨੇ ਤੁਰੰਤ ਮੁੜ ਟੇਕਆਫ਼ ਕਰਨ ਦਾ ਫੈਸਲਾ ਲਿਆ। ਇਸ ਸਿਆਣਪ ਭਰੇ ਕਦਮ ਨਾਲ ਵੱਡੀ ਅਣਹੋਣੀ ਤੋਂ ਬਚਾਅ ਹੋ ਗਿਆ।

ਘਟਨਾ ਦੇ ਤੁਰੰਤ ਬਾਅਦ ਜੈਪੁਰ ਏਅਰਪੋਰਟ ਪ੍ਰਸ਼ਾਸਨ ਅਤੇ ਏਅਰ ਟ੍ਰੈਫਿਕ ਕੰਟਰੋਲ (ATC) ਅਲਰਟ ਮੋਡ ’ਚ ਆ ਗਏ। ਜਹਾਜ਼ ਨੂੰ ਸੁਰੱਖਿਅਤ ਉਚਾਈ ’ਤੇ ਲੈ ਜਾ ਕੇ ਮੁੜ ਲੈਂਡਿੰਗ ਦੀ ਤਿਆਰੀ ਕੀਤੀ ਗਈ। ਤਕਨੀਕੀ ਜਾਂਚ ਅਤੇ ਇਤਿਹਾਅਤ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾ ਦਿੱਤੀ ਗਈ।

ਏਅਰਪੋਰਟ ਸੂਤਰਾਂ ਮੁਤਾਬਕ ਰਨਵੇ ਅਤੇ ਏਅਰਕ੍ਰਾਫਟ ਦੋਵਾਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਤਕਨੀਕੀ ਖ਼ਾਮੀ ਦੇ ਸਹੀ ਕਾਰਨ ਦਾ ਪਤਾ ਲਗਾਇਆ ਜਾ ਸਕੇ। ਇਸ ਦੇ ਨਾਲ ਹੀ ਜ਼ਹਾਜ ਸੁਰੱਖਿਆ ਏਜੰਸੀਆਂ ਵੀ ਇਸ ਪੂਰੇ ਘਟਨਾਕ੍ਰਮ ਬਾਰੇ ਆਪਣੀ ਰਿਪੋਰਟ ਤਿਆਰ ਕਰ ਰਹੀਆਂ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article