ਏਅਰ ਇੰਡੀਆ ਦੀ ਆਬੂ ਧਾਬੀ ਤੋਂ ਕੋਚੀ ਆ ਰਹੀ ਉਡਾਣ ’ਚ ਹੁੱਲੜਬਾਜ਼ੀ ਕਰਨ ਵਾਲਾ ਯਾਤਰੀ ਗ੍ਰਿਫ਼ਤਾਰ

0
236


ਕੋਚੀ, 19 ਜੂਨ

ਆਬੂ ਧਾਬੀ ਤੋਂ ਕੋਚੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੌਰਾਨ ਹੁੱਲੜਬਾਜ਼ੀ ਕਰਨ ’ਤੇ ਕੇਰਲ ਦੇ 51 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਪਛਾਣ ਜੀਜ਼ਾਨ ਜੈਕਬ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਏਅਰਲਾਈਨ ਦੇ ਅਮਲੇ ਵੱਲੋਂ ਦਰਜ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫਤਾਰੀ ਕੀਤੀ ਗਈ ਹੈ। ਆਦਮੀ ਦੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਸ਼ੱਕ ਸੀ। ਉਸ ਦੀ ਕੁਝ ਸਹਿ-ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਉਸ ਨੂੰ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। 



News Source link