ਉੱਤਰ ਪ੍ਰਦੇਸ਼: ਨੂੰਹ ਤੋਂ ਬੇਇਜ਼ੱਤੀ ਦਾ ਬਦਲਾ ਲੈਣ ਲਈ ਸੱਸ ਨੇ ਪੋਤੀ ਖੂਹ ’ਚ ਸੁੱਟ ਕੇ ਮਾਰੀ – Punjabi Tribune

0
230


ਸੁਲਤਾਨਪੁਰ, 22 ਜਨਵਰੀ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿੱਚ 65 ਸਾਲਾ ਔਰਤ ਨੂੰ ਆਪਣੀ ਛੇ ਸਾਲਾ ਪੋਤੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਸੁਦਾਮਾ ਦੇਵੀ ਆਪਣੀ ਨੂੰਹ ਪੂਜਾ ਦੇ ਹੱਥੋਂ ਲੋਕਾਂ ਸਾਹਮਣੇ ਹੋਈ ਬੇਇੱਜ਼ਤੀ ਤੋਂ ਨਾਰਾਜ਼ ਸੀ। ਸੁਦਾਮਾ ਦੇਵੀ ਸ਼ਨਿਚਰਵਾਰ ਸ਼ਾਮ ਲੜਕੀ ਨੂੰ ਸੈਰ ਕਰਨ ਲਈ ਲੈ ਗਈ। ਬਾਅਦ ਵਿੱਚ ਪਿੰਡ ਵਾਸੀਆਂ ਨੇ ਸੁਦਾਮਾ ਨੂੰ ਲੜਕੀ ਨੂੰ ਖੂਹ ਵਿੱਚ ਧੱਕਦੇ ਦੇਖਿਆ। ਪੁਲੀਸ ਦੀ ਮਦਦ ਨਾਲ ਬੱਚੀ ਨੂੰ ਬਾਹਰ ਕੱਢ ਕੇ ਸਥਾਨਕ ਸਿਹਤ ਕੇਂਦਰ ‘ਚ ਲਿਜਾਇਆ ਗਿਆ ਪਰ ਡਾਕਟਰ ਉਸ ਨੂੰ ਬਚਾਉਣ ‘ਚ ਅਸਫਲ ਰਹੇ। ਪੀੜਤਾ ਦੇ ਪਿਤਾ ਸੰਤੋਸ਼ ਨੇ ਸੁਦਾਮਾ ਦੇਵੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਦੀਪੁਰ ਦੇ ਐੱਸਐੱਚਓ ਅਸ਼ੋਕ ਕੁਮਾਰ ਸਿੰਘ ਨੇ ਦੱਸਿਆ ਕਿ ਸੁਦਾਮਾ ਅਤੇ ਪੂਜਾ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਤਣਾਅ ਇਸ ਘਿਨਾਉਣੇ ਕਾਰੇ ਦਾ ਮੁੱਖ ਕਾਰਨ ਸੀ। ਗੁਆਂਢੀਆਂ ਨੇ ਸਵੇਰੇ ਪੂਜਾ ਅਤੇ ਸੁਦਾਮਾ ਵਿਚਕਾਰ ਝਗੜਾ ਸੁਣਾਇਆ। ਕੁਝ ਘੰਟਿਆਂ ਬਾਅਦ ਸੁਦਾਮਾ ਲੜਕੀ ਦੇ ਨਾਲ ਘਰੋਂ ਗਈ ਤੇ ਵਾਰਦਾਤ ਕਰ ਦਿੱਤੀ। ਸੰਤੋਸ਼ ਅਤੇ ਪੂਜਾ ਦਾ 10 ਸਾਲ ਦਾ ਬੇਟਾ ਅਤੇ 4 ਸਾਲ ਦੀ ਦੂਸਰੀ ਬੇਟੀ ਹੈ।



News Source link