ਉੱਤਰ-ਕੇਂਦਰੀ ਨਾਈਜੀਰੀਆ ’ਚ ਬੰਦੂਕਧਾਰੀਆਂ ਵੱਲੋਂ ਘੱਟੋ-ਘੱਟ 30 ਵਿਅਕਤੀਆਂ ਦੀ ਹੱਤਿਆ

0
274


ਅਬੁਜਾ, 8 ਅਪਰੈਲ

ਉੱਤਰ-ਕੇਂਦਰੀ ਨਾਈਜੀਰੀਆ ਵਿੱਚ ਘਰਾਂ ਤੋਂ ਬੇਘਰ ਹੋਏ ਲੋਕਾਂ ਦੇ ਇਕ ਕੈਂਪ ’ਤੇ ਹਮਲਾ ਕਰ ਕੇ ਬੰਦੂਕਧਾਰੀਆਂ ਨੇ ਘੱਟੋ-ਘੱਟ 30 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਇਸ ਖੇਤਰ ਵਿੱਚ ਇਸ ਹਫ਼ਤੇ ’ਚ ਹੋਣ ਵਾਲਾ ਇਹ ਦੂਜਾ ਵੱਡਾ ਹਮਲਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਬੰਦੂਕਧਾਰੀਆਂ ਨੇ ਬੈਨਿਊ ਸੂਬੇ ਵਿੱਚ ਪੈਂਦੇ ਮਗਬਾਨ ਪਿੰਡ ’ਚ ਆਮ ਲੋਕਾਂ ’ਤੇ ਇਹ ਹਮਲਾ ਕੀਤਾ। ਇਹ ਜਾਣਕਾਰੀ ਇਕ ਸਥਾਨਕ ਪੁਲੀਸ ਅਧਿਕਾਰੀ ਸੈਵਿਊਜ਼ ਐਨੇਨ ਨੇ ਦਿੱਤੀ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਇਹ ਸਪੱਸ਼ਟ ਨਹੀਂ ਸੀ ਕਿ ਹਮਲੇ ਲਈ ਜ਼ਿੰਮੇਵਾਰ ਕਿਹੜੇ ਲੋਕ ਹਨ। -ਏਪੀ





News Source link