ਉਪ ਰਾਜਪਾਲ ਮਨੋਜ ਸਿਨਹਾ ਨੇ 4 ਨਵੰਬਰ ਨੂੰ ਸ੍ਰੀਨਗਰ ਵਿਚ ਜੰਮੂ ਕਸ਼ਮੀਰ ਅਸੈਂਬਲੀ ਦਾ ਇਜਲਾਸ ਸੱਦਿਆ – Punjabi Tribune

0
151


ਜੰਮੂ, 22 ਅਕਤੂਬਰ

ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਨਵੀਂ ਅਸੈਂਬਲੀ ਦਾ ਇਜਲਾਸ 4 ਨਵੰਬਰ ਨੂੰ ਸ੍ਰੀਨਗਰ ਵਿਚ ਸੱਦ ਲਿਆ ਹੈ। ਪ੍ਰੋਟੈੱਮ ਸਪੀਕਰ ਮੁਬਾਰਕ ਗੁਲ ਵੱਲੋਂ ਨਵੇਂ ਚੁਣੇ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਰਾਜ ਭਵਨ ਵੱਲੋਂ ਜਾਰੀ ਬਿਆਨ ਮੁਤਾਬਕ ਉਪ ਰਾਜਪਾਲ ਅਸੈਂਬਲੀ ਦੇ ਪਲੇਠੇ ਇਜਲਾਸ ਨੂੰ ਸੰਬੋਧਨ ਕਰਨਗੇ। -ਪੀਟੀਆਈ



News Source link