ਈਥਾਨੋਲ ਫੈਕਟਰੀ ਦੀ ਮਸ਼ੀਨ ’ਚ ਡਿੱਗਣ ਕਰਕੇ ਹੈਲਪਰ ਦੀ ਮੌਤ

Must read


ਪੱਤਰ ਪ੍ਰੇਰਕ
ਡੱਬਵਾਲੀ, 15 ਜੁਲਾਈ
ਪਿੰਡ ਪੰਨੀਵਾਲਾ ਰੁਲਦੂ ਵਿੱਚ ਨਵੀਂ ਬਣੀ ਈਥਾਨੋਲ ਫੈਕਟਰੀ ਈ-20 ਗ੍ਰੀਨ ਫਿਊਲ ਦੀ ਮਸ਼ੀਨ ਵਿੱਚ ਡਿੱਗਣ ਕਰਕੇ ਅੱਜ ਫੈਕਟਰੀ ਦੇ ਇੱਕ ਹੈਲਪਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਾਸੀ ਨੀਲਾਂਵਾਲੀ ਵਜੋਂ ਹੋਈ ਹੈ। ਇਸ ਪ੍ਰਾਜੈਕਟ ਦਾ ਉਦਘਾਟਨ ਹੋਣਾ ਹਾਲੇ ਬਾਕੀ ਹੈ ਤੇ ਹਾਲ ਦੀ ਘੜੀ ਇਥੇ ਟ੍ਰਾਇਲ ਵਜੋਂ ਮਸ਼ੀਨਾਂ ਚਲਾਈਆਂ ਜਾ ਰਹੀਆਂ ਹਨ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ਇਲਾਕਾ ਵਾਸੀਆਂ ਨੇ ਫੈਕਟਰੀ ਅੱਗੇ ਡੱਬਵਾਲੀ-ਕਾਲਾਂਵਾਲੀ ਸੜਕ ’ਤੇ ਪ੍ਰਦਰਸ਼ਨ ਕੀਤਾ ਅਤੇ ਆਵਾਜਾਈ ਵੀ ਬੰਦ ਰੱਖੀ। ਇਸ ਸਬੰਧ ’ਚ ਸਦਰ ਪੁਲੀਸ ਨੇ ਫੈਕਟਰੀ ਦੇ ਇੰਜਨੀਅਰ ਨੀਰਜ ਭੱਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੰਦੀਪ ਦੇ ਸਾਥੀ ਹੈਲਪਰ ਰਾਜਬੀਰ ਨੇ ਪੁਲੀਸ ਨੂੰ ਦੱਸਿਆ ਕਿ ਘਟਨਾ ਸਵੇਰੇ 3 ਵਜੇ ਵਾਪਰੀ, ਜਦੋਂ ਸੰਦੀਪ ਤੇ ਉਹ ਇੰਜਨੀਅਰ ਨੀਰਜ ਭੱਟ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਸਨ।



News Source link
#ਈਥਨਲ #ਫਕਟਰ #ਦ #ਮਸ਼ਨ #ਚ #ਡਗਣ #ਕਰਕ #ਹਲਪਰ #ਦ #ਮਤ

- Advertisement -

More articles

- Advertisement -

Latest article