ਈਡੀ ਵੱਲੋਂ ਲਾਲੂ ਪ੍ਰਸਾਦ ਕੋਲੋਂ ਨੌਂ ਘੰਟੇ ਪੁੱਛ-ਪੜਤਾਲ – Punjabi Tribune

Must read


ਪਟਨਾ, 29 ਜਨਵਰੀ

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਕਥਿਤ ਨੌਕਰੀਆਂ ਬਦਲੇ ਜ਼ਮੀਨ ਘੁਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਏ। ਕੇਂਦਰੀ ਏਜੰਸੀ ਨੇ ਆਰਜੇਡੀ ਸੁਪਰੀਮੋ ਤੋਂ ਇਸ ਮਾਮਲੇ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਨੌਂ ਘੰਟੇ ਪੁੱਛ-ਪੜਤਾਲ ਕੀਤੀ। ਲਾਲੂ ਅੱਜ ਆਪਣੀ ਧੀ ਮੀਸਾ ਭਾਰਤੀ ਦੇ ਨਾਲ ਸਵੇਰੇ ਕਰੀਬ 11.05 ਵਜੇ ਈਡੀ ਦਫ਼ਤਰ ਪਹੁੰਚੇ ਅਤੇ ਰਾਤ 8.50 ਵਜੇ ਦਫ਼ਤਰ ’ਚੋਂ ਬਾਹਰ ਨਿਕਲੇ। -ਪੀਟੀਆਈ



News Source link

- Advertisement -

More articles

- Advertisement -

Latest article