‘ਇੰਡੀਆ’ 14 ਟੀਵੀ ਐਂਕਰਾਂ ਦੇ ਸ਼ੋਅਜ਼ ਦਾ ਕਰੇਗਾ ਬਾਈਕਾਟ

Must read


ਨਵੀਂ ਦਿੱਲੀ, 14 ਸਤੰਬਰ

ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਐਲਾਨ ਕੀਤਾ ਹੈ ਕਿ ਉਹ ਵੱਖ ਵੱਖ ਟੀਵੀ ਚੈਨਲਾਂ ਦੇ 14 ਐਂਕਰਾਂ ਦੇ ਸ਼ੋਅਜ਼ ਦਾ ਬਾਈਕਾਟ ਕਰੇਗਾ। ਭਾਜਪਾ ਨੇ ਇਸ ਫ਼ੈਸਲੇ ਦੀ ਐਮਰਜੈਂਸੀ ਨਾਲ ਤੁਲਨਾ ਕੀਤੀ ਹੈ। ‘ੲਿੰਡੀਆ’ ਦੀ ਮੀਡੀਆ ਕਮੇਟੀ ਨੇ 14 ਪੱਤਰਕਾਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਆਪਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਬਹਿਸ ਵਾਲੇ ਪ੍ਰੋਗਰਾਮਾਂ ’ਚ ਨਹੀ ਭੇਜਿਆ ਜਾਵੇਗਾ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਇਸ ਐਕਸ਼ਨ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕੁਝ ਚੈਨਲਾਂ ਨੇ ਪਿਛਲੇ 9 ਸਾਲਾਂ ਤੋਂ ‘ਨਫ਼ਰਤ ਦਾ ਬਾਜ਼ਾਰ’ ਫੈਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ’ਚ ਸ਼ਾਮਲ ਪਾਰਟੀਆਂ ਨੇ ‘ਨਫ਼ਰਤ ਨਾਲ ਭਰੇ ਬਿਰਤਾਂਤ’ ਨੂੰ ਜਾਇਜ਼ ਨਾ ਠਹਿਰਾਉਣ ਦਾ ਫ਼ੈਸਲਾ ਲਿਆ ਹੈ ਜੋ ਸਮਾਜ ਨੂੰ ਖੋਰਾ ਲਾ ਰਿਹਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article