‘ਇੰਡੀਆ’ ਵੱਲੋਂ ਮੁੰਬਈ ਮੀਟਿੰਗ ਵਿੱਚ ਜਾਰੀ ਕੀਤਾ ਜਾ ਸਕਦਾ ਹੈ ਗੱਠਜੋੜ ਦਾ ਲੋਗੋ

Must read


ਮੁੰਬਈ, 20 ਅਗਸਤ

ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਵੱਲੋਂ 31 ਅਗਸਤ ਤੇ ਪਹਿਲੀ ਸਤੰਬਰ ਨੂੰ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਇਸ ਗੱਠਜੋੜ ਦਾ ਲੋਗੋ ਜਾਰੀ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਦੇਸ਼ ਦੀ ਵਿੱਤੀ ਰਾਜਧਾਨੀ ਵਿੱਚ ਹੋਣ ਵਾਲੀ ‘ਇੰਡੀਆ’ ਦੀ ਇਸ ਤੀਜੀ ਮੀਟਿੰਗ ਵਿੱਚ 26 ਪਾਰਟੀਆਂ ਦੇ ਕਰੀਬ 80 ਤੋਂ ਵੱਧ ਆਗੂਆਂ ਦੇ ਸ਼ਾਮਲ ਹੋਣ ਦੀ ਆਸ ਹੈ। ਇਸ ਵੇਲੇ 26 ਪਾਰਟੀਆਂ ਇਸ ਗੱਠਜੋੜ ਦਾ ਹਿੱਸਾ ਹਨ ਅਤੇ ਇਸ ਦੋ ਦਿਨਾਂ ਮੀਟਿੰਗ ਦੌਰਾਨ ਕੁਝ ਹੋਰ ਪਾਰਟੀਆਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਤਿਆਰੀ ਹੈ। ਸੂਤਰਾਂ ਮੁਤਾਬਕ ਪਹਿਲੀ ਸਤੰਬਰ ਨੂੰ ਦਿਨ ਭਰ ਚੱਲਣ ਵਾਲੀ ਚਰਚਾ ਤੋਂ ਪਹਿਲਾਂ ‘ਇੰਡੀਆ’ ਗੱਠਜੋੜ ਦਾ ਲੋਗੋ ਜਾਰੀ ਕੀਤਾ ਜਾ ਸਕਦਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article