ਇੰਡੀਆ ਦੀ ਅਗਲੀ ਮੀਟਿੰਗ ਭੁਪਾਲ ਵਿੱਚ!

0
237


ਨਵੀਂ ਦਿੱਲੀ, 4 ਸਤੰਬਰ

ੲਿੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਮੱਧ ਪ੍ਰਦੇਸ਼ ਦੀ ਰਾਜਧਾਨੀ ਭੁਪਾਲ ਵਿੱਚ ਹੋ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਇਸ ਗੱਠਜੋੜ ਦੀ ਇਹ ਪਹਿਲੀ ਜਨਤਕ ਰੈਲੀ ਹੋਵੇਗੀ, ਜਿਸ ਵਿਚ ਵਿਰੋਧੀ ਧਿਰਾਂ ਦੇ ਵੱਖ ਵੱਖ ਆਗੂ ਸ਼ਾਮਲ ਹੋਣਗੇ। ਸੂਤਰਾਂ ਨੇ ਕਿਹਾ ਕਿ ਇੰਡੀਆ ਗੱਠਜੋੜ ਦੀ ਅਗਲੀ ਮੀਟਿੰਗ ਕਰਨ ਬਾਰੇ ਫੈਸਲਾ ਮੁੰਬਈ ਵਿੱਚ ਹੋਈ ਹਾਲੀਆ ਬੈਠਕ ਦੌਰਾਨ ਲਿਆ ਗਿਆ ਸੀ ਤੇ ਆਗੂਆਂ ਨੇ ਸਰਬਸੰਮਤੀ ਨਾਲ ਬੈਠਕ ਭੁਪਾਲ ਵਿੱਚ ਕਰਵਾਉਣ ਦੀ ਸਹਿਮਤੀ ਦਿੱਤੀ ਸੀ। ਉਂਜ ਅਜੇ ਤੱਕ ਬੈਠਕ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਸੂਤਰਾਂ ਨੇ ਕਿਹਾ ਕਿ ਇੰਡੀਆ ਦੀ ਅਗਲੀ ਮੀਟਿੰਗ ਅਕਤੂਬਰ ਦੇ ਪਹਿਲੇ ਹਫਤੇ ਹੋ ਸਕਦੀ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਬੈਠਕ ਲਈ ਇਕ ਵਿਕਲਪ ਵਜੋਂ ਦਿੱਲੀ ਨੂੰ ਵੀ ਵਿਚਾਰਿਆ ਸੀ। -ਪੀਟੀਆਈ



News Source link