40.6 C
Patiāla
Sunday, June 21, 2026

ਇੰਡੀਆ ਓਪਨ: ਸਿੰਧੂ ਕੁਆਰਟਰ ਫਾਈਨਲ ’ਚੋਂ ਬਾਹਰ

Must read


ਨਵੀਂ ਦਿੱਲੀ, 17 ਜਨਵਰੀ

ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅੱਜ ਇੱਥੇ ਪੈਰਿਸ ਦੀ ਕਾਂਸੇ ਦਾ ਤਗ਼ਮਾ ਜੇਤੂ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਹੱਥੋਂ ਹਾਰ ਕੇ ਇੰਡੀਆ ਓਪਨ ਸੁਪਰ 750 ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ’ਚੋਂ ਬਾਹਰ ਹੋ ਗਈ। ਸਾਬਕਾ ਚੈਂਪੀਅਨ ਸਿੰਧੂ ਨੇ ਪਹਿਲੀ ਗੇਮ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਪਰ ਫੈਸਲਾਕੁਨ ਗੇਮ ਵਿੱਚ ਉਹ ਲੜਖੜਾ ਗਈ ਅਤੇ 62 ਮਿੰਟ ਤੱਕ ਚੱਲੇ ਰੋਮਾਂਚਕ ਮੈਚ ਵਿੱਚ ਉਸ ਨੂੰ 9-21, 21-19, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਮੈਚ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਧੂ ਨੇ ਕਿਹਾ, ‘ਇਹ ਯਕੀਨੀ ਤੌਰ ’ਤੇ ਦੁਖਦਾਈ ਹੈ ਕਿ ਇੰਨੇ ਸੰਘਰਸ਼ ਤੋਂ ਬਾਅਦ ਮੈਂ ਤੀਜੇ ਸੈੱਟ ਵਿੱਚ ਹਾਰ ਗਈ। ਮੇਰਾ ਖਿਆਲ ਹੈ ਕਿ ਇਹ ਖੇਡ ਇਸੇ ਤਰ੍ਹਾਂ ਦੀ ਹੈ। ਯਕੂਨੀ ਤੌਰ ’ਤੇ ਮੈਨੂੰ ਵਾਪਸੀ ਕਰਨੀ ਪੈਣੀ ਸੀ ਪਰ ਉਸ ਮੌਕੇ ਕੋਈ ਵੀ ਪੁਆਇੰਟ ਜਿੱਤ ਜਾਂ ਹਾਰ ਸਕਦਾ ਸੀ।’ ਉਸ ਨੇ ਕਿਹਾ, ‘ਮੈਚ ਦੌਰਾਨ ਲੰਮੀਆਂ ਰੈਲੀਆਂ ਚੱਲੀਆਂ। ਮੈਨੂੰ ਲੈਅ ਵਿੱਚ ਆਉਣ ਦੀ ਲੋੜ ਹੈ। ਕਦੇ-ਕਦੇ ਇਵੇਂ ਹੁੰਦਾ ਹੈ।’ -ਪੀਟੀਆਈ



News Source link
#ਇਡਆ #ਓਪਨ #ਸਧ #ਕਆਰਟਰ #ਫਈਨਲ #ਚ #ਬਹਰ

- Advertisement -

More articles

- Advertisement -

Latest article