ਇਸ਼ਕ ਨੇ ਪਾਕਿਸਤਾਨ ਦੀ ਜੇਲ੍ਹ ’ਚ ਪਹੁੰਚਾਇਆ ਯੂਪੀ ਦਾ ਬਾਬੂ

Must read


ਅਲੀਗੜ੍ਹ:

ਅਲੀਗੜ੍ਹ ਜ਼ਿਲ੍ਹੇ ਦਾ ਇੱਕ 21 ਸਾਲਾ ਨੌਜਵਾਨ ਸਰਹੱਦ ਪਾਰ ਦੀ ਇੱਕ ਲੜਕੀ ਨਾਲ ਪ੍ਰੇਮ ਸਬੰਧਾਂ ਕਾਰਨ ਪਾਕਿਸਤਾਨ ਦੀ ਜੇਲ੍ਹ ’ਚ ਪਹੁੰਚ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਬਾਦਲ ਬਾਬੂ ਵਜੋਂ ਹੋਈ ਹੈ ਤੇ ਉਸ ਨੂੰ 28 ਦਸੰਬਰ ਨੂੰ ਲਹਿੰਦੇ ਪੰਜਾਬ ’ਚ ਪਾਕਿਸਤਾਨੀ ਅਧਿਕਾਰੀਆਂ ਨੇ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਗ਼ੈਰਕਾਨੂੰਨੀ ਢੰਗ ਨਾਲ ਆਪਣੇ ਮੁਲਕ ਅੰਦਰ ਦਾਖਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਬਰਲਾ ਥਾਣੇ ਅਧੀਨ ਆਉਂਦੇ ਖਿਤਕਾਰੀ ਪਿੰਡ ’ਚ ਰਹਿੰਦੇ ਬਾਬੂ ਦੇ ਪਿਤਾ ਕਿਰਪਾਲ ਸਿੰਘ ਨੇ ਦੱਸਿਆ, ‘ਸਾਨੂੰ ਯਕੀਨੀ ਨਹੀਂ ਹੋ ਰਿਹਾ। ਸਾਨੂੰ ਲੱਗ ਰਿਹਾ ਸੀ ਕਿ ਉਹ ਦਿੱਲੀ ’ਚ ਕੰਮ ਕਰ ਰਿਹਾ ਹੈ ਪਰ ਅਸੀਂ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਉਹ ਪਾਕਿਸਤਾਨ ਦੀ ਜੇਲ੍ਹ ਵਿੱਚ ਹੈ। ਇਹ ਕਿਸੇ ਫਿਲਮ ਦੀ ਤਰ੍ਹਾਂ ਹੈ।’ ਪਰਿਵਾਰ ਨੇ ਭਾਰਤ ਸਰਕਾਰ ਤੇ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਬਾਬੂ ਦੀ ਰਿਹਾਈ ਲਈ ਮਾਮਲੇ ’ਚ ਦਖਲ ਦੇਣ। ਅਲੀਗੜ੍ਹ ਦੇ ਐੱਸਪੀ (ਦਿਹਾਤੀ) ਅਮ੍ਰਿਤ ਜੈਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਪਰਿਵਾਰ ਤੋਂ ਯਾਦ ਪੱਤਰ ਮਿਲਿਆ ਹੈ ਅਤੇ ਉਹ ਇਹ ਮਾਮਲਾ ਵਿਦੇਸ਼ ਮੰਤਰਾਲੇ ਨਾਲ ਵਿਚਾਰਨਗੇ। ਪਰਿਵਾਰਕ ਸੂਤਰਾਂ ਅਨੁਸਾਰ ਬਾਬੂ ਫੇਸਬੁੱਕ ’ਤੇ ਕਾਫੀ ਸਰਗਰਮ ਸੀ ਤੇ ਇੱਥੇ ਹੀ ਉਸ ਦਾ ਸੰਪਰਕ ਇੱਕ ਪਾਕਿਸਤਾਨੀ ਲੜਕੀ ਨਾਲ ਹੋਇਆ ਸੀ। ਬਾਅਦ ਵਿੱਚ ਪਰਿਵਾਰ ਨੂੰ ਪਤਾ ਲੱਗਾ ਕਿ ਬਾਬੂ ਨੇ ਜੰਮੂ ਨੇੜੇ ਕੌਮਾਂਤਰੀ ਸਰਹੱਦ ਪਾਰ ਕਰ ਲਈ। -ਪੀਟੀਆਈ



News Source link
#ਇਸ਼ਕ #ਨ #ਪਕਸਤਨ #ਦ #ਜਲਹ #ਚ #ਪਹਚਇਆ #ਯਪ #ਦ #ਬਬ

- Advertisement -

More articles

- Advertisement -

Latest article