ਇਰਾਨ ਦੇ ਰਾਸ਼ਟਰਪਤੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਨੂੰ ਹੰਗਾਮੀ ਹਾਲਾਤ ’ਚ ਉਤਾਰਿਆ

Must read


ਦੁਬਈ, 19 ਮਈ

ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਨੂੰ ਲੈ ਕੇ ਜਾ ਰਹੇ ਇਕ ਹੈਲੀਕਾਪਟਰ ਨੂੰ ਅੱਜ ਹੰਗਾਮੀ ਹਾਲਾਤ ਵਿੱਚ ਉਤਾਰਿਆ ਗਿਆ। ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਦੀ ਖ਼ਬਰ ਤੋਂ ਮਿਲੀ। ਇਸ ਬਾਰੇ ਤੁਰੰਤ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ। ਖ਼ਬਰ ਲਿਖੇ ਜਾਣ ਤੱਕ ਹੈਲੀਕਾਪਟਰ ਤੇ ਉਸ ਵਿੱਚ ਸਵਾਰ ਲੋਕਾਂ ਦੀ ਭਾਲ ਜਾਰੀ ਸੀ।

ਰਈਸੀ ਇਰਾਨ ਦੇ ਪੂਰਬੀ ਅਜ਼ਰਬਾਇਜਾਨ ਪ੍ਰਾਂਤ ਵਿੱਚ ਜਾ ਰਹੇ ਸਨ। ਸਰਕਾਰੀ ਟੀਵੀ ਵੱਲੋਂ ਘਟਨਾ ਦਾ ਸਥਾਨ ਅਜ਼ਰਬਾਇਜਾਨ ਦੀ ਸਰਹੱਦ ਦੇ ਨਾਲ ਲੱਗਦੇ ਜੋਲਫਾ ਸ਼ਹਿਰ ਨੇੜੇ ਦੱਸਿਆ ਗਿਆ ਹੈ। ਇਹ ਸ਼ਹਿਰ ਇਰਾਨ ਦੀ ਰਾਜਧਾਨੀ ਤਹਿਰਾਨ ਤੋਂ ਉੱਤਰ-ਪੱਛਮ ਵਿੱਚ ਕਰੀਬ 600 ਕਿਲੋਮੀਟਰ ਦੂਰ ਹੈ। ਰਈਸੀ ਐਤਵਾਰ ਨੂੰ ਸਵੇਰੇ ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਦੇ ਨਾਲ ਇਕ ਡੈਮ ਦਾ ਉਦਘਾਟਨ ਕਰਨ ਵਾਸਤੇ ਅਜ਼ਰਬਾਇਜਾਨ ਵਿੱਚ ਸਨ। ਦੋਵੇਂ ਦੇਸ਼ਾਂ ਵੱਲੋਂ ਅਰਸ ਨਦੀ ’ਤੇ ਬਣਾਇਆ ਗਿਆ ਇਹ ਤੀਜਾ ਡੈਮ ਹੈ।

ਜ਼ਿਕਰਯੋਗ ਹੈ ਕਿ ਇਰਾਨ ਵੱਲੋਂ ਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਹੈਲੀਕਾਪਟਰ ਉਡਾਏ ਜਾਂਦੇ ਹਨ ਪਰ ਕੌਮਾਂਤਰੀ ਪਾਬੰਦੀਆਂ ਕਰ ਕੇ ਇਨ੍ਹਾਂ ਦੇ ਪੁਰਜੇ ਮਿਲਣੇ ਔਖੇ ਹੋ ਜਾਂਦੇ ਹਨ। ਇਸ ਦੀ ਹਵਾਈ ਸੈਨਾ ਦੇ ਜਹਾਜ਼ ਵੀ ਕਾਫੀ ਪੁਰਾਣੇ ਹਨ। ਰਈਸੀ (63) ਇਕ ਕੱਟੜਪੰਥੀ ਹਨ, ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਦੇਸ਼ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੂੰ ਇਰਾਨ ਦੇ ਸਭ ਤੋਂ ਚੋਟੀ ਦੇ ਆਗੂ ਅਯਾਤੁੱਲ੍ਹਾ ਅਲੀ ਖਾਮੇਨੇਈ ਦੇ ਨਜ਼ਦੀਕੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਹ 85 ਸਾਲਾ ਨੇਤਾ (ਖਾਮੇਨੇਈ) ਦੀ ਮੌਤ ਹੋਣ ਜਾਂ ਉਨ੍ਹਾਂ ਵੱਲੋਂ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ। -ਏਪੀ



News Source link

- Advertisement -

More articles

- Advertisement -

Latest article