ਇਮਰਾਨ ਦੇ ਸਹਾਇਕ ਵੱਲੋਂ ਕੈਬਨਿਟ ’ਚੋਂ ਅਸਤੀਫ਼ਾ

0
409


ਇਸਲਾਮਾਬਾਦ, 27 ਮਾਰਚ

ਬਲੋਚਿਸਤਾਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹਾਇਕ ਤੇ ਜਮਹੂਰੀ ਵਤਨ ਪਾਰਟੀ ਦੇ ਆਗੂ ਸ਼ਾਹਜ਼ੈਨ ਬੁਗਤੀ ਨੇ ਫੈਡਰਲ ਕੈਬਨਿਟ ਵਿਚੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣੇ ਅਸਤੀਫ਼ੇ ਵਿਚ ਲਿਖਿਆ ਕਿ ਸੂਬੇ ਦਾ ਵਿਕਾਸ ਰੁਕ ਗਿਆ ਹੈ। ਉਨ੍ਹਾਂ ਇਸ ਬਾਰੇ ਐਲਾਨ ਇਸਲਾਮਾਬਾਦ ’ਚ ਇਕ ਪ੍ਰੈੱਸ ਕਾਨਫਰੰਸ ਕਰ ਕੇ ਕੀਤਾ। ਇਸ ਮੌਕੇ ਪੀਪੀਪੀ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਬਿਲਾਵਲ ਨੇ ਬੁਗਤੀ ਨਾਲ ਮੁਲਾਕਾਤ ਵੀ ਕੀਤੀ ਤੇ ਮੁਲਕ ਦੀ ਤਾਜ਼ਾ ਸਿਆਸੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। -ਪੀਟੀਆਈ





News Source link

LEAVE A REPLY

Please enter your comment!
Please enter your name here