ਇਜ਼ਰਾਇਲੀ ਸਫਾਰਤਖਾਨੇ ਨੂੰ ਉਡਾਉਣ ਦੀ ਧਮਕੀ; ਦਿੱਲੀ ਪੁਲੀਸ ਨੂੰ ਭਾਜੜਾਂ ਪਈਆਂ – punjabitribuneonline.com

Must read


ਨਵੀਂ ਦਿੱਲੀ, 26 ਦਸੰਬਰ

ਦਿੱਲੀ ਪੁਲੀਸ ਨੂੰ ਅੱਜ ਸ਼ਾਮ ਵੇਲੇ ਇਜ਼ਰਾਇਲੀ ਸਫਾਰਤਖਾਨੇ ਨੂੰ ਉਡਾਉਣ ਦੀ ਧਮਕੀ ਸਬੰਧੀ ਫੋਨ ਆਇਆ। ਇਹ ਸਫਾਰਤਖਾਨਾ ਨਵੀਂ ਦਿੱਲੀ ਜ਼ਿਲ੍ਹੇ ’ਚ ਸਥਿਤ ਹੈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਅਨੁਸਾਰ ਫੋਨ ਕਾਲ 5.47 ’ਤੇ ਆਈ ਜਿਸ ਨੂੰ ਦਿੱਲੀ ਪੁਲੀਸ ਕੰਟਰੋਲ ਰੂਮ ਨੂੰ ਟਰਾਂਸਫਰ ਕਰ ਦਿੱਤਾ ਗਿਆ। ਪੁਲੀਸ ਤੇ ਫਾਇਰ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ ਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਸੇ ਦੌਰਾਨ ਪੁਲੀਸ ਨੂੰ ਫਿਲਹਾਲ ਕੋਈ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article