ਇਜ਼ਰਾਇਲੀ ਫ਼ੌਜ ਦੀ ਗੋਲੀਬਾਰੀ ’ਚ ਅਲ-ਜਜ਼ੀਰਾ ਦੇ ਪੱਤਰਕਾਰ ਦੀ ਮੌਤ, ਚੈਨਲ ਨੇ ਗੋਲੀ ਜਾਣਬੁੱਝ ਕੇ ਮਾਰਨ ਦਾ ਦੋਸ਼ ਲਗਾਇਆ

0
346


ਯੇਰੂਸ਼ਲਮ, 11 ਮਈ

ਫਲਸਤੀਨੀ ਸਿਹਤ ਮੰਤਰਾਲੇ ਨੇ ਕਿਹਾ ਕਿ ਪੱਛਮੀ ਕਿਨਾਰੇ ਵਿਚ ਇਜ਼ਰਾਇਲੀ ਫ਼ੌਜ ਦੀ ਗੋਲੀਬਾਰੀ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਅੱਜ ਤੜਕੇ ਅਲ-ਜਜ਼ੀਰਾ ਦੇ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਮੌਤ ਹੋ ਗਈ। ਮੰਤਰਾਲੇ ਨੇ ਕਿਹਾ ਕਿ ਸ਼ਿਰੀਨ ਅਬੂ ਅਕਲੇਹ ਦੇ ਚਿਹਰੇ ‘ਤੇ ਗੋਲੀ ਮਾਰੀ ਗਈ ਸੀ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸਦੀ ਮੌਤ ਹੋ ਗਈ। ਇਸ ਦੌਰਾਨ ਅਲ-ਜਜ਼ੀਰਾ ਨੇ ਕਿਹਾ ਹੈ ਕਿ ਉਸ ਦੇ ਪੱਤਰਕਾਰ ਨੂੰ ਇਜ਼ਰਾਈਲ ਨੇ ਜਾਣਬੁੱਝ ਕੇ ਗੋਲੀ ਮਾਰੀ ਹੈ। ਯੇਰੂਸ਼ਲਮ ਦੇ ਅਲ-ਕੁਦਸ ਅਖਬਾਰ ਲਈ ਕੰਮ ਕਰਨ ਵਾਲਾ ਇਕ ਹੋਰ ਫਲਸਤੀਨੀ ਪੱਤਰਕਾਰ ਵੀ ਗੋਲੀਬਾਰੀ ਵਿਚ ਜ਼ਖਮੀ ਹੋ ਗਿਆ ਪਰ ਉਸ ਦੀ ਹਾਲਤ ਸਥਿਰ ਹੈ।





News Source link

LEAVE A REPLY

Please enter your comment!
Please enter your name here