ਆਸਾਰਾਮ ਦੀ ਅਪੀਲ ’ਤੇ ਸੁਣਵਾਈ ਤੋਂ ਸੁਪਰੀਮ ਕੋਰਟ ਦਾ ਇਨਕਾਰ

0
194


ਨਵੀਂ ਦਿੱਲੀ, 12 ਸਤੰਬਰ

ਸੁਪਰੀਮ ਕੋਰਟ ਨੇ ਅੱਜ ਅਖੌਤੀ ਗੁਰੂ ਆਸਾਰਾਮ ਦੀ ਉਸ ਅਰਜ਼ੀ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਜਿਸ ਵਿਚ ਉਸ ਨੇ ਜਬਰ-ਜਨਾਹ ਕੇਸ ਵਿਚ ਹੋਈ ਉਮਰ ਕੈਦ ਦੀ ਸਜ਼ਾ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਜਸਟਿਸ ਸੰਜੀਵ ਖੰਨਾ ਤੇ ਐੱਸਵੀਐੱਨ ਭੱਟੀ ਦੇ ਬੈਂਚ ਨੇ ਆਸਾਰਾਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੇਵਦੱਤ ਕਾਮਤ ਨੂੰ ਕਿਹਾ ਕਿ ਅਦਾਲਤ ਪਟੀਸ਼ਨ ਨਹੀਂ ਸੁਣਨਾ ਚਾਹੁੰਦੀ। ਉਨ੍ਹਾਂ ਵਕੀਲ ਨੂੰ ਹਾਈ ਕੋਰਟ ਅੱਗੇ ਅਪੀਲ ਪਾਉਣ ਦੀ ਸਲਾਹ ਦਿੱਤੀ। ਆਸਾਰਾਮ ਨੂੰ ਇਸ ਕੇਸ ਵਿਚ ਸਜ਼ਾ ਜੋਧਪੁਰ ਹਾਈ ਕੋਰਟ ਨੇ ਅਪਰੈਲ, 2018 ਵਿਚ ਸੁਣਾਈ ਸੀ। -ਪੀਟੀਆਈ



News Source link
#ਆਸਰਮ #ਦ #ਅਪਲ #ਤ #ਸਣਵਈ #ਤ #ਸਪਰਮ #ਕਰਟ #ਦ #ਇਨਕਰ