35.6 C
Patiāla
Sunday, June 21, 2026

ਆਰਬੀਆਈ ਨੇ ਰੈਪੋ ਦਰ ਨਹੀਂ ਬਦਲੀ ਪਰ ਮਹਿੰਗਾਈ ਬਰਕਰਾਰ ਰਹਿਣ ਦਾ ਐਲਾਨ ਕੀਤਾ

Must read


ਨਵੀਂ ਦਿੱਲੀ, 6 ਅਪਰੈਲ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੌਜੂਦਾ ਵਿੱਤੀ ਸਾਲ (2023-24) ਲਈ ਪ੍ਰਚੂਨ ਮਹਿੰਗਾਈ ਦਰ ਦੇ ਅਨੁਮਾਨ ਨੂੰ ਮਾਮੂਲੀ ਘਟਾ ਕੇ 5.2 ਫੀਸਦੀ ਕਰ ਦਿੱਤਾ ਹੈ। ਫਰਵਰੀ ਦੀ ਮਹਿੰਗਾਈ ਸਮੀਖਿਆ ‘ਚ ਇਹ 5.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਹਾਲਾਂਕਿ ਕੇਂਦਰੀ ਬੈਂਕ ਨੇ ਚਿਤਾਵਨੀ ਦਿੱਤੀ ਹੈ ਕਿ ਮਹਿੰਗਾਈ ਨਾਲ ‘ਜੰਗ’ ਹਾਲੇ ਖਤਮ ਨਹੀਂ ਹੋਈ। ਅੱਜ 2023-24 ਦੀ ਪਹਿਲੀ ਦੋ-ਮਾਸਿਕ ਮੁਦਰਾ ਸਮੀਖਿਆ ਬੈਠਕ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਦੇ ਕੱਚੇ ਤੇਲ ਨੂੰ ਘਟਾਉਣ ਦੇ ਫੈਸਲੇ ਦੇ ਕਾਰਨ ਮਹਿੰਗਾਈ ਬਰਕਰਾਰ ਹੈ। ਅਰਥਵਿਵਸਥਾ ਵਿੱਚ ਚੱਲ ਰਹੀ ਸੁਰਜੀਤੀ ਨੂੰ ਹੋਰ ਹੁਲਾਰਾ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਨੀਤੀਗਤ ਦਰ ਰੈਪੋ ਵਿੱਚ ਹੋਰ ਵਾਧਾ ਨਹੀਂ ਕੀਤਾ ਅਤੇ ਇਸ ਨੂੰ 6.5 ਫ਼ੀਸਦ ’ਤੇ ਰੱਖਿਆ। ਇਸ ਦੇ ਨਾਲ ਉਨ੍ਹਾਂ ਮੌਜੂਦਾ ਵਿੱਤੀ ਸਾਲ ਲਈ ਦੇਸ਼ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਮਾਮੂਲੀ ਵਧਾ ਕੇ 6.5 ਫੀਸਦੀ ਕਰ ਦਿੱਤਾ ਹੈ। ਪਹਿਲਾਂ ਇਹ 6.4 ਫੀਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਸੀ।

 

 



News Source link

- Advertisement -

More articles

- Advertisement -

Latest article