‘ਆਪ’ ਆਗੂ ਵੱਲੋਂ ਪੀੜਤ ਮਜ਼ਦੂਰ ਦੀ ਆਰਥਿਕ ਮਦਦ

Must read


ਪੱਤਰ ਪ੍ਰੇਰਕ

ਭਵਾਨੀਗੜ੍ਹ, 7 ਜੁਲਾਈ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਤੇ ‘ਆਪ’ ਆਗੂ ਮਨਦੀਪ ਸਿੰਘ ਲੱਖੇਵਾਲ ਵੱਲੋਂ ਆਪਣੇ ਜਨਮ ਦਿਨ ਮੌਕੇ ਪਿੰਡ ਭੱਟੀਵਾਲ ਕਲਾਂ ਦੇ ਪੀੜਤ ਅਪਾਹਜ ਮਜ਼ਦੂਰ ਦੀ ਵਿੱਤੀ ਮਦਦ ਕੀਤੀ ਗਈ। ਦੱਸਣਯੋਗ ਹੈ ਪਿਛਲੇ ਦਿਨੀ ਭਾਰੀ ਮੀਂਹ ਪੈਣ ਕਾਰਣ ਭੱਟੀਵਾਲ ਕਲਾਂ ਦੇ ਅਪਾਹਜ ਮਜ਼ਦੂਰ ਮੋਹਨ ਸਿੰਘ ਦੇ ਘਰ ਦੀ ਛੱਤ ਡਿੱਗ ਪਈ ਸੀ ਜਿਸ ਕਾਰਨ ਅਪਾਹਜ ਮਜ਼ਦੂਰ ਸੰਕਟ ਵਿੱਚ ਫਸ ਗਿਆ ਸੀ। ਇਸੇ ਦੌਰਾਨ ਅੱਜ ਆਪ ਆਗੂ ਨੇ ਆਪਣੀ ਸੰਸਥਾ ਗੁਰਧਿਆਨ ਚੈਰੀਟੇਬਲ ਸੁਸਾਇਟੀ ਵੱਲੋਂ ਪਰਿਵਾਰ ਨੂੰ 21000 ਰੁਪਏ ਅਤੇ ਰਾਸ਼ਨ ਦਿੱਤਾ। ਉਨ੍ਹਾਂ ਮਜ਼ਦੂਰ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ, ਲਖਵਿੰਦਰ ਸਿੰਘ ਲੱਖਾ, ਪੁਸ਼ਪਿੰਦਰ ਸਿੰਘ ਰਟੋਲ, ਗਗਨ ਸਿੰਘ ਰਟੋਲ ਅਤੇ ਜੀਵਨ ਸਿੰਘ ਰਟੋਲ ਵੀ ਹਾਜ਼ਰ ਸਨ।



News Source link

- Advertisement -

More articles

- Advertisement -

Latest article