ਆਗਾਮੀ ਚੋਣਾਂ ‘ਧਰਮ’ ਤੇ ‘ਅਧਰਮ’ ਵਿਚਾਲੇ ਇਕ ਜੰਗ: ਸਮ੍ਰਿਤੀ ਇਰਾਨੀ – punjabitribuneonline.com

0
217


ਭੁਪਾਲ, 16 ਸਤੰਬਰ

ਕੇਂਦਰੀ ਮੰਤਰੀ ਸਮ੍ਰਿਤੀ ੲਿਰਾਨੀ ਨੇ ਅੱਜ ਕਿਹਾ ਕਿ ਆਗਾਮੀ ਚੋਣਾਂ ਵੋਟਾਂ ਦੀ ਲੜਾਈ ਨਹੀਂ ਬਲਕਿ ‘ਧਰਮ’ ਤੇ ‘ਅਧਰਮ’ ਵਿਚਾਲੇ ਜੰਗ ਹੋਵੇਗੀ। ਉਹ ਭਾਜਪਾ ਦੀ ਜਨ ਆਸ਼ੀਰਵਾਦ ਯਾਤਰਾ ਤਹਿਤ ਸੀਹੋਰ ਵਿੱਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਇਸੇ ਸਾਲ ਦੇ ਅਖੀਰ ਵਿੱਚ ਹੋਣੀਆਂ ਹਨ। ਉਨ੍ਹਾਂ ਕਿਹਾ, ‘‘ਬਰਤਾਨਵੀ ਆਏ ਤੇ ਵਾਪਸ ਚਲੇ ਗਏ, ਮੁਗਲ ਸਾਮਰਾਜ ਵੀ ਖ਼ਤਮ ਹੋ ਗਿਆ ਪਰ ਅਸੀਂ (ਸਨਾਤਨ ਧਰਮ) ਅਜੇ ਵੀ ਇੱਥੇ ਹਾਂ ਅਤੇ ਭਲਕੇ ਵੀ ਰਹਾਂਗੇ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿੱਚ ਇਕ ਪਾਸੇ ਉਹ ਲੋਕ ਹਨ ਜਿਹੜੇ ਕਿ ਭਗਵਾਨ ਰਾਮ ਦਾ ਨਾਮ ਲੈਂਦੇ ਹਨ ਜਦਕਿ ਦੂਜੇ ਪਾਸੇ ਉਹ ਹਨ ਜਿਹੜੇ ਕਾਂਗਰਸ ਦੇ ਨਾਲ ਹਨ। ਕਾਂਗਰਸ ਨੇ ਸੱਤਾ ਵਿੱਚ ਰਹਿੰਦਿਆਂ ਅਦਾਲਤ ’ਚ ਦਸਤਾਵੇਜ਼ ਦੇ ਕੇ ਦਾਅਵਾ ਕੀਤਾ ਸੀ ਕਿ ਭਗਵਾਨ ਰਾਮ ਦੀ ਹੋਂਦ ਹੀ ਨਹੀਂ ਹੈ। -ਪੀਟੀਆਈ



News Source link